India News

16 ਦਸੰਬਰ 1971 ਯਾਨੀ ਕਿ ਅੱਜ ਦਾ ਦਿਨ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦੀ ਯਾਦ ‘ਚ ਮਨਾਇਆ ਜਾਂਦਾ ਹੈ “ਵਿਜੈ ਦਿਵਸ” ਦੇ ਰੂਪ ਵਿੱਚ

ਅੱਜ ਪੂਰਾ ਦੇਸ਼  “ਵਿਜੇ ਦਿਵਸ” ਮਨਾ ਰਿਹਾ ਹੈ। 16 ਦਸੰਬਰ 1971 ਯਾਨੀ ਕਿ ਅੱਜ ਦਾ ਦਿਨ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦੀ ਯਾਦ ‘ਚ ਮਨਾਇਆ ਜਾਂਦਾ ਹੈ। ਅੱਜ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਇਸ ਜੰਗ ਵਿਚ ਬਲੀਦਾਨ ਦਿੱਤਾ ਸੀ। 16 ਦਸੰਬਰ 1971 ਨੂੰ ਕਰੀਬ 93 ਹਜ਼ਾਰ ਪਾਕਿਸਤਾਨੀ ਫੌਜੀਆਂ ਨੇ ਭਾਰਤੀ ਫੌਜੀਆਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ। ਭਾਰਤ ਦੀ ਇਸ ਇਤਿਹਾਸਕ ਜਿੱਤ ਨੂੰ ਵਿਜੇ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਸ ਜੰਗ ਵਿਚ ਵੀਰਤਾ ਦਾ ਲੋਹਾ ਮਨਵਾਉਣ ਵਾਲੇ ਕਈ ਫੌਜੀ ਅੱਜ ਵੀ ਉਹ ਦਿਨ ਨਹੀਂ ਭੁੱਲਦੇ, ਜਦੋਂ ਭਾਰਤ ਦੇ ਫੌਜੀਆਂ ਨੇ ਆਪਣੇ ਸਾਹਸ ਦੀ ਬਦੌਲਤ 93 ਹਜ਼ਾਰ ਪਾਕਿਸਤਾਨੀ ਫੌਜੀਆਂ ਨੂੰ ਗੋਡੇ ਟੇਕਣ ‘ਤੇ ਮਜਬੂਰ ਕਰ ਦਿੱਤਾ ਸੀ। ਇਸ ਦੌਰਾਨ ਭਾਰਤ ਨੇ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਨਵਾਂ ਦੇਸ਼, ਬੰਗਲਾਦੇਸ਼ ਬਣਿਆ।1971 ਤੋਂ ਪਹਿਲਾਂ ਬੰਗਲਾਦੇਸ਼, ਪਾਕਿਸਤਾਨ ਦਾ ਇਕ ਹਿੱਸਾ ਸੀ, ਜਿਸ ਨੂੰ ‘ਪੂਰਬੀ ਪਾਕਿਸਤਾਨ’ ਕਹਿੰਦੇ ਸਨ।

ਕਈ ਸਾਲਾਂ ਦੇ ਸੰਘਰਸ਼ ਅਤੇ ਪਾਕਿਸਤਾਨ ਦੀ ਫੌਜ ਦੇ ਅੱਤਿਆਚਾਰ ਦੇ ਵਿਰੋਧ ਵਿਚ ਪੂਰਬੀ ਪਾਕਿਸਤਾਨ ਦੇ ਲੋਕ ਸੜਕਾਂ ‘ਤੇ ਉਤਰ ਆਏ ਸਨ। ਲੋਕਾਂ ਨਾਲ ਕੁੱਟਮਾਰ, ਸ਼ੋਸ਼ਣ, ਔਰਤਾਂ ਨਾਲ ਰੇਪ ਅਤੇ ਖੂਨ-ਖਰਾਬਾ ਲਗਾਤਾਰ ਵਧ ਰਿਹਾ ਸੀ। ਇਸ ਜ਼ੁਲਮ ਵਿਰੁੱਧ ਭਾਰਤ, ਬੰਗਲਾਦੇਸ਼ੀਆਂ ਦੇ ਬਚਾਅ ‘ਚ ਉਤਰ ਆਇਆ। ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਸਮੇਂ ‘ਮੁਕਤੀ ਵਾਹਿਨੀ’ ਦਾ ਗਠਨ ਪਾਕਿਸਤਾਨੀ ਫੌਜ ਦੇ ਅੱਤਿਆਚਾਰ ਦੇ ਵਿਰੋਧ ‘ਚ ਕੀਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਰਫ 13 ਦਿਨਾਂ ਦੀ ਜੰਗ ਲੜੀ ਗਈ ਅਤੇ 16 ਦਸੰਬਰ 1971 ਨੂੰ ਭਾਰਤ ਨੇ ਪਾਕਿਸਤਾਨ ਦੇ 93 ਹਜ਼ਾਰ ਫੌਜ ਨੂੰ ਯੁੱਧ ਬੰਦੀ ਬਣਾ ਲਿਆ।ਭਾਰਤ ਦੇ 3900 ਵੀਰ ਜਵਾਨਾਂ ਨੇ ਬੰਗਲਾਦੇਸ਼ੀ ਲੋਕਾਂ ਲਈ ਆਪਣੇ ਸੀਨੇ ‘ਤੇ ਗੋਲੀਆਂ ਖਾਂਦੀਆਂ। ਉਹ ਸ਼ਹੀਦ ਹੋਏ ਪਰ ਉਨ੍ਹਾਂ ਨੇ ਕਰੀਬ 93 ਹਜ਼ਾਰ ਪਾਕਿਸਤਾਨੀ ਫੌਜ ਨੂੰ ਆਤਮ-ਸਮਰਪਣ ਕਰਨ ਅਤੇ ਝੁੱਕਣ ਲਈ ਮਜਬੂਰ ਕਰ ਦਿੱਤਾ। ਇਸ ਜੰਗ ਦੀ ਸਮਾਪਤੀ ਦੇ 8 ਮਹੀਨੇ ਬਾਅਦ ਦੋਹਾਂ ਦੇਸ਼ਾਂ ਨੇ ਸ਼ਿਮਲਾ ਸਮਝੌਤੇ ‘ਤੇ ਦਸਤਖਤ ਕੀਤੇ ਸਨ, ਜਿਸ ‘ਚ ਭਾਰਤ ਨੇ ਜੰਗ ਦੌਰਾਨ ਹਿਰਾਸਤ ਵਿਚ ਲਏ ਗਏ 93 ਹਜ਼ਾਰ ਪਾਕਿਸਤਾਨੀ ਯੁੱਧ ਬੰਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ। ਇਸ ਦੇ ਬਦਲੇ ਭਾਰਤ ਨੇ ਪਾਕਿਸਤਾਨ ਦੇ ਸਾਹਮਣੇ ਆਪਣੀਆਂ ਕਈ ਮੰਗਾਂ ਰੱਖੀਆਂ। ਇਨ੍ਹਾਂ ਮੰਗਾਂ ਤਹਿਤ ਬੰਗਲਾਦੇਸ਼ੀ ਨੇਤਾਵਾਂ ਦੀ ਸੁਰੱਖਿਆ ਵਾਪਸੀ ਅਤੇ ਬੰਗਲਾਦੇਸ਼ ਨਾਮੀ ਇਕ ਦੇਸ਼ ਦਾ ਉਦੈ ਹੋਇਆ ਸੀ।

Leave a Reply

Your email address will not be published. Required fields are marked *

Back to top button