World News
ਭੂਚਾਲ ਦੇ ਝਟਕਿਆਂ ਨਾਲ ਕੰਬਿਆ ਫਿਲੀਪੀਂਸ, 8 ਹਲਾਕ, 12 ਜ਼ਖ਼ਮੀ

ਫਿਲੀਪੀਂਸ ‘ਚ ਐਤਵਾਰ ਸਵੇਰੇ ਭੂਚਾਲ ਦੇ ਦੋ ਵੱਡੇ ਝਟਕਿਆਂ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਫਿਲੀਪੀਂਸ ਦੇ ਮੁੱਖ ਲੁਜ਼ੋਨ ਦੀਪ ਦੇ ਉੱਤਰ ‘ਚ ਬਾਟਨੇਸ ਦੀਪ ਸਮੂਹ ‘ਚ ਭੂਚਾਲ ਦੇ ਦੋ ਜ਼ਬਰਦਸਤ ਝਟਕਿਆਂ ਕਾਰਨ ਕਰੀਬ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਲੋਕ ਜ਼ਖ਼ਮੀ ਹੋ ਗਏ।
ਭੂਚਾਲ ਦਾ ਪਹਿਲਾ ਝਟਕਾ ਸਥਾਨਕ ਸਮੇਂ ਮੁਤਾਬਕ ਸਵੇਰੇ 4 ਵੱਜ ਕੇ 16 ਮਿੰਟ ‘ਤੇ ਆਇਆ। ਇਸ ਦਾ ਕੇਂਦਰ ਭੂਚਾਲ 12 ਕਿ:ਮੀ ਦੀ ਡੂੰਘਾਈ ‘ਤੇ ਇਟਬਾਇਟ ਸ਼ਹਿਰ ਤੋਂ ਲਗਪਗ 12 ਕਿਲੋਮੀਟਰ ਉੱਤਰ ਪੂਰਬ ਵਿੱਚ ਸੀ। ਉੱਥੇ ਹੀ 6.4 ਤੀਬਰਤਾ ਦਾ ਦੂਜਾ ਭੂਚਾਲ ਸਥਾਨਕ ਸਮੇਂ ਮੁਤਾਬਕ ਸਵੇਰੇ 7 ਵੱਜ ਕੇ 38 ਮਿੰਟ ‘ਤੇ ਆਇਆ।
ਇਨ੍ਹਾਂ ਤੋਂ ਇਲਾਵਾ ਫਿਲੀਪੀਂਸ ਦੇ ਕਈ ਹੋਰ ਸ਼ਹਿਰਾਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਕਾਰਨ ਫਿਲੀਪੀਂਸ ਵਿੱਚ ਕਾਫੀ ਇਮਾਰਤਾਂ ਤੇ ਸੜਕਾਂ ਨੁਕਸਾਨੀਆਂ ਗਈਆਂ ਹਨ।