District NewsMalout NewsPunjab

ਮਨਪ੍ਰੀਤ ਬਾਦਲ ਦੀ ਨਵੀਂ ਬਣ ਰਹੀ ਕੋਠੀ ’ਚ ਹੋਈ ਚੋਰੀ, ਠੇਕੇਦਾਰ ਦੇ ਬਿਆਨ ’ਤੇ ਮਾਮਲਾ ਦਰਜ

ਮਲੋਟ (ਬਠਿੰਡਾ):- ਮਾਡਲ ਟਾਊਨ ਫੇਜ਼-1 ’ਚ ਕਾਂਗਰਸੀ ਨੇਤਾ ਮਨਪ੍ਰੀਤ ਸਿੰਘ ਬਾਦਲ ਦੀ ਨਵੀਂ ਬਣ ਰਹੀ ਕੋਠੀ ਅੰਦਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਥਾਣਾ ਸਿਵਿਲ ਲਾਇਨ ਪੁਲਿਸ ਨੇ ਕੋਠੀ ਬਣਵਾ ਰਹੇ ਠੇਕੇਦਾਰ ਭੋਲਾ ਸਿੰਘ ਦੇ ਬਿਆਨ ’ਤੇ ਦੋਸ਼ੀ ਜਗਜੀਤ ਸਿੰਘ ਨਿਵਾਸੀ ਅਜੀਤ ਰੋਡ ਬਠਿੰਡਾ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨ ’ਚ ਭੋਲਾ ਸਿੰਘ ਨੇ ਦੱਸਿਆ ਕਿ 20 ਫਰਵਰੀ ਨੂੰ ਮਨਪ੍ਰੀਤ ਬਾਦਲ ਦੀ ਕੋਠੀ ’ਚ ਲੱਗੇ ਦੋਵਾਂ ਗੇਟਾਂ ਦੇ ਤਾਲੇ ਤੋੜਕੇ ਜਗਜੀਤ ਸਿੰਘ ਕੋਠੀ ਅੰਦਰ ਦਾਖ਼ਲ ਹੋਇਆ। ਮੁਲਜ਼ਮ ਕੋਠੀ ’ਚੋਂ ਸੀਮੇਂਟ ਤੋਂ ਇਲਾਵਾ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਿਆ। ਥਾਣਾ ਸਿਵਿਲ ਲਾਇਨ ਪੁਲਸ ਦੇ ਏ.ਐੱਸ.ਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲਿਸ ਨੇ ਠੇਕੇਦਾਰ ਭੋਲਾ ਸਿੰਘ ਦੇ ਬਿਆਨ ’ਤੇ ਦੋਸ਼ੀ ਜਗਜੀਤ ਸਿੰਘ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Back to top button