District NewsMalout News

ਸੀ.ਜੀ.ਐੱਮ ਕਾਲਜ ਮੋਹਲਾਂ ਦੀ ਵਿਦਿਆਰਥਣ ਨੇ ਜਿਲ੍ਹੇ ਪੱਧਰ ਤੇ ਕੁਸ਼ਤੀ ਵਿੱਚ ਜਿੱਤਿਆ ਗੋਲਡ ਮੈਡਲ

ਮਲੋਟ: ਕਾਮਰੇਡ ਗੁਰਮੀਤ ਮੋਹਲਾਂ (ਸੀ.ਜੀ.ਐਮ) ਕਾਲਜ ਮੋਹਲਾਂ ਦੀ ਵਿਦਿਆਰਥਣ ਮਨਦੀਪ ਕੌਰ ਨੇ ਪੰਜਾਬ ਸਰਕਾਰ ਦੁਆਰਾ ਕਰਵਾਏ ਜਾ ਰਹੇ ਖੇਡ ਮੇਲੇ ਵਿੱਚੋਂ ਕੁਸ਼ਤੀ (ਫਰੀ ਸਟਾਈਲ) ਵਿੱਚ ਜਿਲ੍ਹਾ ਪੱਧਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਹਿੱਸਾ ਲਿਆ ਅਤੇ ਪਹਿਲਾ ਸਥਾਨ ਹਾਸਿਲ ਕੀਤਾ। ਕਾਲਜ ਦੇ ਚੇਅਰਮੈਨ ਸੱਤਪਾਲ ਮੋਹਲਾਂ ਤੇ ਕਮੇਟੀ ਮੈਂਬਰ ਨਵਜੀਤ ਸਿੰਘ, ਜਗਤਾਰ ਸਿੰਘ ਬਰਾੜ ਤੇ ਰਾਜ ਕੁਮਾਰ ਨੇ

ਵਿਦਿਆਰਥਣ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਅੱਗੇ ਤੋਂ ਖੇਡ ਪ੍ਰਤੀਯੋਗਤਾਵਾਂ ਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਹੋਰ ਉਤਸ਼ਾਹ ਨਾਲ ਖੇਡੇ ਅਤੇ ਪ੍ਰਾਪਤੀਆਂ ਕਰੇ। ਮਨਦੀਪ ਕੌਰ ਦੀ ਇਸ ਪ੍ਰਾਪਤੀ ਤੇ ਸਮੂਹ ਸਟਾਫ ਨੇ ਬੱਚੀ ਨੂੰ ਵਧਾਈ ਦਿੱਤੀ। ਸਰੀਰਿਕ ਸਿੱਖਿਆ ਵਿਭਾਗ ਦੇ ਇੰਚਾਰਜ ਲੈਕਚਰਾਰ ਹਰਮੀਤ ਕੌਰ ਅਤੇ ਪਵਨਪ੍ਰੀਤ ਸਿੰਘ ਨੇ ਇਸ ਵਿੱਚ ਅਹਿਮ ਯੋਗਦਾਨ ਪਾਇਆ।

Author: Malout Live

Leave a Reply

Your email address will not be published. Required fields are marked *

Back to top button