District NewsMalout News

‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ 15 ਅਤੇ 16 ਫਰਵਰੀ ਨੂੰ ਜਿਲ੍ਹੇ ਵਿੱਚ ਲੱਗਣ ਵਾਲੇ ਲੋਕ ਸੁਵਿਧਾ ਕੈਂਪਾਂ ਦਾ ਸ਼ਡਿਊਲ ਜਾਰੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਪ ਦੀ ਸਰਕਾਰ ਆਪਦੇ ਦੁਆਰ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਕੈਂਪ ਲੱਗ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਆਈ.ਏ.ਐੱਸ ਨੇ ਦੱਸਿਆ ਕਿ 15 ਫਰਵਰੀ ਅਤੇ 16 ਫਰਵਰੀ ਲਈ ਲੋਕ ਸੁਵਿਧਾ ਕੈਂਪਾਂ ਦਾ ਸ਼ਡਿਊਲਡ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਨੁਸਾਰ ਸਬ-ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਵਿੱਚ 15 ਫਰਵਰੀ ਨੂੰ ਸਵੇਰੇ 10 ਵਜੇ ਰੁਪਾਣਾ, ਲੁਬਾਣਿਆਂਵਾਲੀ ਦੁਪਹਿਰ 12 ਵਜੇ ਧਿਗਾਣਾ ਅਤੇ ਸੱਕਾਂਵਾਲੀ ਅਤੇ 16 ਫਰਵਰੀ ਨੂੰ ਸਵੇਰੇ 10 ਕਾਨਿਆਂਵਾਲੀ, ਨੰਦਗੜ੍ਹ, ਦੁਪਹਿਰ 12 ਵਜੇ ਜਗਤ ਸਿੰਘ ਵਾਲਾ, ਸੰਮੇਵਾਲੀ ਅਤੇ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਾਰਡ ਨੰ. 13,14,15 ਅਤੇ 16 ਵਿੱਚ ਲੋਕ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ।

ਉਪ-ਮੰਡਲ ਮਲੋਟ ਵਿੱਚ 15 ਫਰਵਰੀ ਨੂੰ ਸਵੇਰੇ 10 ਵਜੇ ਵਾਰਡ ਨੰ. 15,16, ਪਿੰਡ ਦਾਨੇਵਾਲਾ, ਦਿਉਣਖੇੜਾ ਅਤੇ ਦੁਪਹਿਰ 12 ਵਜੇ ਰੱਥੜੀਆਂ ਅਤੇ ਫੁੱਲੂਖੇੜਾ ਵਿਖੇ ਕੈਂਪ ਲੱਗਣਗੇ। ਇਸੇ ਤਰ੍ਹਾਂ 16 ਫਰਵਰੀ ਨੂੰ ਸ਼ਹਿਰ ਮਲੋਟ ਦੇ ਵਾਰਡ ਨੰ. 17-18 ਪਿੰਡ ਘੁਮਿਆਰ ਖੇੜਾ, ਅਰਨੀਵਾਲਾ ਵਜ਼ੀਰਾ ਅਤੇ ਦੁਪਹਿਰ 12 ਵਜੇ ਕਿੰਗਰਾ ਅਤੇ ਫਤਿਹਪੁਰ ਮਨੀਆਂ ਵਿੱਚ ਵਿੱਚ ਲੋਕ ਸੁਵਿਧਾ ਕੈਂਪ ਲੱਗੇਗਾ। 15 ਫਰਵਰੀ ਨੂੰ ਗਿੱਦੜਬਾਹਾ ਦੀ ਸਬ-ਡਿਵੀਜ਼ਨ ਦੇ ਪਿੰਡ ਫਕਰਸਰ ਅਤੇ ਥੇਹੜੀ ਵਿੱਚ ਅਤੇ 16 ਫਰਵਰੀ ਨੂੰ ਪਿੰਡ ਧੌਲਾ ਅਤੇ ਘੱਗਾ ਵਿਖੇ ਅਤੇ ਗਿੱਦੜਬਾਹਾ ਸ਼ਹਿਰ ਦੇ ਵਾਰਡ ਨੰ. 11 ਵਿੱਚ ਲੋਕ ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸੰਬੰਧਿਤ ਜਿਲ੍ਹੇ ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਪਿੰਡ ਅਤੇ ਵਾਰਡ ਵਿੱਚ ਲੱਗਣ ਵਾਲੇ ਕੈਂਪ ਵਿੱਚ ਪਹੁੰਚ ਕੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਮੌਕੇ ਤੇ ਹੀ ਲਾਭ ਲਿਆ ਜਾਵੇ।

Author: Malout Live

Back to top button