District NewsMalout News

ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਵਾਲੇ ਆਗੂ ਸਹਿਬਾਨਾਂ ਨੂੰ ਕੀਤਾ ਸਨਮਾਨਿਤ- ਸੁਦੇਸ਼ ਪਾਲ ਸਿੰਘ ਮਲੋਟ

ਮਲੋਟ : ਦਾਣਾ ਮੰਡੀ ਮਲੋਟ ਵਿਖੇ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਵਾਲੇ ਆਗੂ ਸਹਿਬਾਨ ਲਛਮਣ ਕੁਮਾਰ ਬੋਸ ਪ੍ਰਧਾਨ ਮੰਡੀ ਮਜ਼ਦੂਰ ਯੂਨੀਅਨ ਮਲੋਟ,  ਕੁੰਦਨ ਲਾਲ ਡਾਬਲਾ ਸਾਬਕਾ ਪ੍ਰਧਾਨ, ਨੰਦ ਕਿਸ਼ੋਰ ਪਚੇਰਵਾਲ ਸਾਬਕਾ ਪ੍ਰਧਾਨ, ਸੂਰਜ ਕੁਮਾਰ ਲੁਗਰੀਆ ਸਾਬਕਾ ਸੈਕਟਰੀ ਅਤੇ ਹਰਦੀਪ ਸਿੰਘ ਗਰੇਵਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਆਰੰਭਤਾ “ਸ਼੍ਰੀ ਵਾਹਿਗੁਰੂ” ਜੀ ਦੇ ਨਾਮ ਸਿਮਰਨ ਨਾਲ ਹੋਈ।

ਇਸ ਮੌਕੇ ਸ. ਸੁਦੇਸ਼ ਪਾਲ ਸਿੰਘ ਮਲੋਟ ਸੂਬਾ ਵਾਇਸ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਸੰਘ ਪੰਜਾਬ ਅਤੇ ਸਮੂਹ ਆਗੂ ਸਹਿਬਾਨਾਂ ਨੇ ਸਮੂਹ ਕਿਸਾਨ, ਮਜ਼ਦੂਰ, ਆੜਤੀ ਭਰਾਵਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਦਾਣਾ ਮੰਡੀ ਮਜ਼ਦੂਰਾਂ ਦੀ 25% ਮਜਦੂਰੀ ਪਹਿਲ ਦੇ ਆਧਾਰ ‘ਤੇ ਦਿੱਤੀ ਜਾਵੇ। ਜੇ ਮਜ਼ਦੂਰਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਗਿੱਦੜਬਾਹਾ ਦੀ ਜਿਮਨੀ ਚੋਣ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਰੋਸ਼ਨ ਲਾਲ ਬਮਨੀਆ ਪ੍ਰਧਾਨ ਬੀ.ਆਰ ਅੰਬੇਡਕਰ ਮੰਚ ਦਾਣਾ ਮੰਡੀ ਮਲੋਟ, ਰਾਜੂ ਬਮਨੀਆ, ਨਰੇਸ਼ ਕੁਮਾਰ ਬਮਨੀਆ, ਸੰਨੀ ਡਾਬਲਾ, ਸੰਦੀਪ ਕੁਮਾਰ ਬਮਨੀਆ, ਰਤਨ ਲਾਲ ਕਾਇਤ ਸਾਬਕਾ ਸੈਕਟਰੀ, ਬਿੱਲੂ ਰਾਮ ਖਟਕ, ਟਿੰਕੂ ਖਨਗਵਾਲ, ਕੇਵਲ ਕੁਮਾਰ, ਪ੍ਰਦੀਪ ਬਮਨੀਆ, ਪਵਨ ਖਨਗਵਾਲ, ਮੰਗਤ ਰਾਮ ਮੇਘ, ਇੰਦਰਾਜ ਖਟਕ ਅਤੇ ਰਮੇਸ਼ ਕਾਇਤ ਹਾਜ਼ਿਰ ਸਨ।

Author : Malout Live

Back to top button