Malout News
ਮਿਲਿਆ ਪਰਸ ਵਾਪਿਸ ਕਰ ਇਮਾਨਦਾਰੀ ਦੀ ਕੀਤੀ ਮਿਸਾਲ ਕਾਇਮ

ਮਲੋਟ:- ਸਮਾਜ ਵਿੱਚ ਜਿੰਨੀ ਮਰਜੀ ਗਿਰਾਵਟ ਆ ਜਾਵੇ ਪਰ ਇਮਾਨਦਾਰੀ ਦੀ ਇਨਸਾਨੀਅਤ ਅਜੇ ਵੀ ਜਿੰਦਾ ਹੈ। ਸ. ਅਮਨਦੀਪ ਸਿੰਘ ਮਾਨ ਨੇ ਲੱਭਿਆ ਪਰਸ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਕੁਝ ਦਿਨ ਪਹਿਲਾਂ ਮਲੋਟ ਸ਼ਹਿਰ ਦੇ ਵਸਨੀਕ ਸ. ਦਵਿੰਦਰ ਸਿੰਘ ਮਦਾਨ ਦਾ ਪਰਸ ਮਾਹਾਰਾਜਾ ਰਣਜੀਤ ਸਿੰਘ ਕਾਲਜ ਵਾਲੀ ਸੜਕ ਤੇ ਡਿੱਗ ਪਿਆ ਸੀ ਜੋ ਕਿ ਪਿੰਡ ਮਲੋਟ ਦੇ ਵਾਸੀ ਸ.ਅਮਨਦੀਪ ਸਿੰਘ ਮਾਨ ਨੂੰ ਮਿਲਿਆ। ਸ.ਅਮਨਦੀਪ ਸਿੰਘ ਨੇ ਪਰਸ ਦੇ ਮਾਲਿਕ ਦਾ ਘਰ ਦਾ ਪਤਾ ਲੱਭਿਆ ਅਤੇ ਉਸ ਨੇ ਦੇ ਘਰ ਜਾ ਕੇ ਪਰਸ ਮਾਲਿਕ ਦੇ ਹੱਥ ਸੌਂਪਿਆ । ਇਸ ਮੌਕੇ ਸ. ਦਵਿੰਦਰ ਸਿੰਘ ਮਦਾਨ ਅਤੇ ਉਸ ਦੇ ਪਰਿਵਾਰ ਨੇ ਸ. ਅਮਨਦੀਪ ਸਿੰਘ ਮਾਨ ਦਾ ਧੰਨਵਾਦ ਕੀਤਾ ।