District NewsMalout News

ਡੀ.ਏ.ਵੀ ਕਾਲਜ ਮਲੋਟ ਦੇ ਕ੍ਰਿਕੇਟ ਖਿਡਾਰੀਆਂ ਨੇ ਤੀਸਰਾ ਕ੍ਰਿਕੇਟ ਮੈਚ ਵਿੱਚ ਵੀ ਕੀਤਾ ਆਪਣੇ ਨਾਮ

ਮਲੋਟ: ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਕਾਲਜ ਦੇ ਲੜਕਿਆਂ ਦੀ ਕ੍ਰਿਕੇਟ ਟੀਮ ਨੇ ਜੋਨਲ ਪੱਧਰ ਤੇ ਚਲ ਰਹੇ ਤੀਸਰੇ ਕ੍ਰਿਕੇਟ ਮੈਚ ਵਿੱਚ ਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਹਰਾ ਕੇ ਮੈਚ ਆਪਣੇ ਨਾਮ ਕੀਤਾ। ਇਸ ਮੁਕਾਬਲੇ ਵਿੱਚ ਕਾਲਜ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਲੈਂਦੇ ਹੋਏ ਭਾਰੀ ਜਿੱਤ ਹਾਸਿਲ ਕੀਤੀ। ਕ੍ਰਿਕੇਟ ਦੇ ਖਿਡਾਰੀ ਸੰਨੀ ਕੁਮਾਰ ਨੇ 62 ਰਨ ਬਣਾਏ ਅਤੇ ਕੈਪਟਨ ਯੋਗੇਸ਼ ਨੇ 12 ਰਨ ਦਾ ਯੋਗਦਾਨ ਪਾਇਆ।

ਇਸ ਤੋਂ ਇਲਾਵਾ ਖਿਡਾਰੀ ਬਲਰਾਜ ਸਿੰਘ ਨੇ 2 ਵਿਕਟਾਂ ਲੈਂਦੇ ਹੋਏ 15 ਰਨ ਬਣਾਏ ਅਤੇ ਮਨਿੰਦਰ ਤੇ ਪਵਨ ਨੇ 2-2 ਵਿਕਟਾਂ ਲੈਂਦੇ ਹੋਏ ਮੈਚ ਜਿੱਤਿਆ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਮੈਡਮ ਇਕਬਾਲ ਕੌਰ, ਮੈਡਮ ਤਜਿੰਦਰ ਕੌਰ, ਮੈਡਮ ਨੀਲਮ ਭਾਰਦਵਾਜ ਅਤੇ ਸ਼੍ਰੀ ਅਨਿਲ ਕੁਮਾਰ ਨੇ ਵਿਦਿਆਰਥੀਆਂ ਦੇ ਇਸ ਵਧੀਆ ਪ੍ਰਦਰਸ਼ਨ ਅਤੇ ਜਿੱਤ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਵਧਾਈ ਦਿੱਤੀ।

Author: Malout Live

Leave a Reply

Your email address will not be published. Required fields are marked *

Back to top button