India News

ਅੱਜ ਤੋਂ ਸ਼ੁਰੂ ਹੋਵੇਗਾ ਦੇਸ਼ ਦਾ ਪਹਿਲਾ ‘ਗਾਰਬੇਜ ਕੈਫੇ’

ਅੰਬਿਕਾਪੁਰ:- ਅੰਬਿਕਾਪੁਰ ‘ਚ ਦੇਸ਼ ਦਾ ਪਹਿਲਾ ਗਾਰਬੇਜ ਕੈਫੇ ਸ਼ੁਰੂ ਹੋਣ ਜਾ ਰਿਹਾ ਹੈ ਪਲਾਸਟਿਕ ਤੋਂ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਛੱਤੀਸਗੜ੍ਹ ‘ਚ ਇਸ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਗਾਰਬੇਜ ਕੈਫੇ ਦਾ ਉਦਘਾਟਨ ਸਿਹਤ ਮੰਤਰੀ ਟੀ. ਐੱਮ. ਸਿੰਘਦੇਵ ਕਰਨਗੇ। ਸੜਕ ‘ਤੇ ਪਿਆ ਪਲਾਸਟਿਕ ਇੱਕਠਾ ਕਰਕੇ ਲਿਆਉਣ ਤੇ ਉਸ ਇਨਸਾਨ ਨੂੰ ਮੁਫਤ ਖਾਣਾ ਦਿੱਤਾ ਜਾਵੇਗਾ। ਅੰਬਿਕਾਪੁਰ ਨਗਰ ਨਿਗਮ ਨੇ ਪਲਾਸਟਿਕ ਕਚਰੇ ਦੇ ਬਦਲੇ ਨਾਗਰਿਕਾਂ ਨੂੰ ਮੁਫਤ ਖਾਣਾ ਉਪਲੱਬਧ ਕਰਵਾਉਣ ਲਈ ਗਾਰਬੇਜ ਕੈਫੇ ਖੋਲਿਆ ਹੈ। ਇਹ ਗਾਰਬੇਜ ਕੈਫੇ 24 ਘੰਟੇ ਖੁੱਲਾ ਰਹੇਗਾ। ਅੰਬਿਕਾਪੁਰ ਨੂੰ ਇੰਦੌਰ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਸਿਹਤਮੰਦ ਸ਼ਹਿਰ ਐਲਾਨ ਕੀਤਾ ਗਿਆ ਹੈ। ਇੱਥੇ ਗਾਰਬੇਜ ਕੈਫੇ ਸ਼ੁਰੂ ਹੋਣ ਤੋਂ ਪਹਿਲਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਦੀ ਕਾਫੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇਕਰ ਤੁਸੀਂ 1 ਕਿਲੋ ਪਲਾਸਟਿਕ ਲਿਆਉਂਦੇ ਹੋ ਤਾਂ ਉਸ ਦੇ ਬਦਲੇ ਤੁਹਾਨੂੰ ਇੱਕ ਵਾਰ ਦਾ ਪੇਟ ਭਰ ਭੋਜਨ ਮਿਲੇਗਾ, ਜਦਕਿ 500 ਗ੍ਰਾਮ ਪਲਾਸਟਿਕ ਦੇ ਕੇ ਤੁਸੀਂ ਬ੍ਰੇਕਫਾਸਟ ਕਰ ਸਕਦੇ ਹੋ। ਭੋਜਨ ‘ਚ ਚਾਵਲ, ਰੋਟੀ, ਦਾਲ ਤੋਂ ਇਲਾਵਾ 2 ਤਰ੍ਹਾਂ ਦੀ ਸਬਜੀਆਂ, ਆਚਾਰ ਪਾਪੜੀ ਨਾਲ ਮਿਠਾਈ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਮਿਲਣਗੀਆਂ। ਇਸ ਕੈਫੇ ‘ਚ ਇੱਕਠੇ ਹੋਣ ਵਾਲੇ ਪਲਾਸਟਿਕ ਨੂੰ ਸੜਕ ਬਣਾਉਣ ਦੇ ਕੰਮ ‘ਚ ਲਗਾਇਆ ਜਾਵੇਗ।

Leave a Reply

Your email address will not be published. Required fields are marked *

Back to top button