District NewsMalout News

ਥਾਣਾ ਸਦਰ ਮਲੋਟ ਪੁਲਿਸ ਨੇ 250 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕੀਤਾ ਕਾਬੂ

ਮਲੋਟ: ਮਾਨਯੋਗ ਸ਼੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਮਨਮੀਤ ਸਿੰਘ ਕਪਤਾਨ ਪੁਲਿਸ (ਡੀ) ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸ਼੍ਰੀ ਅਵਤਾਰ ਸਿੰਘ ਪੀ.ਪੀ.ਐਸ ਉੱਪ ਕਪਤਾਨ ਪੁਲਿਸ ਸਬ-ਡਿਵੀਜਨ ਮਲੋਟ ਦੀ ਰਹਿਨੁਮਾਈ ਹੇਠ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਮੁੱਖ ਅਫਸਰ ਥਾਣਾ ਸਦਰ ਮਲੋਟ ਦੀ ਅਗਵਾਈ ਹੇਠ ਬੀਤੇ ਦਿਨ ਸ:ਥ ਸੁਰਜੀਤ ਸਿੰਘ ਨੰ 160/ਸਮਸ ਸਮੇਤ ਸਾਥੀ ਕਰਮਚਾਰੀਆ ਦੇ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਮਾੜੇ ਅਨਸਰਾਂ ਦੇ ਸੰਬੰਧ ਵਿੱਚ ਪਿੰਡ ਉੜਾਂਗ ਤੋਂ ਮੇਨ ਰੋਡ ਰਾਹੀਂ ਪਿੰਡ ਬਾਂਮ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਪੁਲ ਸੂਆ ਉੱਪਰ ਬਾਹੱਦ ਰਕਬਾ ਪਿੰਡ ਉੜਾਂਗ ਪੁੱਜੀ ਤਾਂ ਸਾਹਮਣੇ ਤੋ ਪਿੰਡ ਬਾਂਮ ਵੱਲੋ ਇੱਕ ਮੌਨਾ ਨੌਜਵਾਨ ਸੜਕ ਦੇ ਆਪਣੇ ਖੱਬੇ ਹੱਥ ਪੈਦਲ ਆਉਂਦਾ ਦਿਖਾਈ ਦਿੱਤਾ।

ਜਿਸਦੇ ਸੱਜੇ ਹੱਥ ਵਿੱਚ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਫੜਿਆ ਹੋਇਆ ਸੀ। ਜਿਸ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਪਵਨ ਕੁਮਾਰ ਪੁੱਤਰ ਉਦਾ ਰਾਮ ਪੁੱਤਰ ਬਸਤੀ ਰਾਮ ਵਾਸੀ ਪਿੰਡ ਬਾਂਮ ਦੱਸਿਆ। ਜਿਸਦੇ ਸੱਜੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਮੋਮੀ ਲਿਫਾਫਾ ਨਸ਼ੀਲਾ ਪਦਾਰਥ ਦੇ ਸ਼ੱਕ ਹੋਣ ਤੇ ਲਿਖਤੀ ਇਤਲਾਹ ਮੌਸੂਲ ਥਾਣਾ ਹੋਣ ਪਰ ਇੰਸ: ਲਵਮੀਤ ਕੌਰ ਮੁੱਖ ਅਫਸਰ ਥਾਣਾ ਸਦਰ ਮਲੋਟ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਮੌਕਾ ਪਰ ਪੁੱਜ ਕੇ ਪਵਨ ਕੁਮਾਰ ਪਾਸੋਂ 250 ਨਸ਼ੀਲੀਆ ਗੋਲੀਆਂ ਬ੍ਰਾਮਦ ਕੀਤੀਆਂ, ਜਿਸ ਤੇ ਮੁਕੱਦਮਾ ਨੰਬਰ 13 ਮਿਤੀ 07-02-2024 ਅ/ਧ 22ਬੀ/61/85 NDPS Act ਥਾਣਾ ਸਦਰ ਮਲੋਟ ਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਿਲ ਕਰਕੇ ਦੋਸ਼ੀ ਪਾਸੋਂ ਪੁੱਛਗਿੱਛ ਕਰਕੇ ਹੋਰਨਾਂ ਨਸ਼ਾ ਤਸਕਰਾਂ ਨਾਲ ਸੰਬੰਧਿਤ ਦੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ।

Author: Malout Live

Back to top button