District NewsMalout News

ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ “ਖੇਡਾਂ ਵਤਨ ਪੰਜਾਬ ਦੀਆਂ” ਦੇ ਦੂਸਰੇ ਦਿਨ ਦਾ ਸਫ਼ਲ ਆਯੋਜਨ

ਮਲੋਟ: ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਇੱਕ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਪਹਿਲ ਕਦਮੀ ਕਰਦਿਆਂ ਖੇਡਾਂ ਵਤਨ ਪੰਜਾਬ ਦੀਆਂ ਨਾਮੀ ਖੇਡ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਖੇਡ ਮੇਲੇ ਦੇ ਦੂਸਰੇ ਦੇ ਫੀਲਡ ਈਵੈਂਟ ਦੇ ਨਤੀਜਿਆਂ ਦੇ ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਬੀ.ਐੱਮ ਦੱਸਿਆ ਕਿ ਰੱਸਾਕਸ਼ੀ ਅੰਡਰ- 14 (ਲੜਕੇ) ਵਿੱਚ ਪਹਿਲਾਂ ਸਥਾਨ ਫਤਿਹ ਗਲੋਬਲ ਸਕੂਲ ਔਲਖ, ਦੂਜਾ ਸਥਾਨ ਸਰਕਾਰੀ ਮਿਡਲ ਸਕੂਲ ਰੱਥੜੀਆਂ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬਰਵਾਲਾ ਨੇ ਪ੍ਰਾਪਤ ਕੀਤਾ ਜਦਕਿ ਕਿ ਲੜਕੀਆਂ ਦੇ ਰੱਸਾਕਸ਼ੀ ਦੇ ਮੁਕਾਬਲੇ ਵਿਚ ਫਤਿਹ ਗਲੋਬਲ ਸਕੂਲ ਔਲਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬਰਵਾਲਾ ਅਤੇ ਗ੍ਰਾਮ ਪੰਚਾਇਤ ਬਾਮ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ- 17 (ਲੜਕੇ)ਵਿੱਚ ਫਤਿਹ ਗਲੋਬਲ ਸਕੂਲ ਔਲਖ, ਸਰਕਾਰੀ ਹਾਈ ਸਕੂਲ ਖਾਨੇ ਕੀ ਢਾਬ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਕਿ ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਮਲੋਟ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਖੇੜਾ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਅੰਡਰ- 14 (ਲੜਕੇ) ਵਿੱਚ ਸ.ਸ.ਸ ਸਕੂਲ ਪੱਕੀ ਟਿੱਬੀ, ਆਦਰਸ਼ ਸਕੂਲ ਈਨਾ ਖੇੜਾ ਅਤੇ ਬਾਬਾ ਈਸ਼ਰ ਸਿੰਘ ਸਕੂਲ ਕੱਟਿਆਂਵਾਲੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਆਦਰਸ਼ ਸਕੂਲ ਈਨਾ ਖੇੜਾ ਅਤੇ ਸਰਕਾਰੀ ਹਾਈ ਸਕੂਲ ਦਾਨੇਵਾਲਾ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਅਤੇ ਬਾਬਾ ਈਸ਼ਰ ਸਿੰਘ ਸਕੂਲ ਕੱਟਿਆਂਵਾਲੀ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਲੋਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ- 14 (ਲੜਕੇ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਅਤੇ ਸਰਕਾਰੀ ਹਾਈ ਸਕੂਲ ਰਾਣੀਵਾਲਾ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਅੰਡਰ-17 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਲੜਕੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਦੀਵਾਲਾ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ ਜਦਕਿ ਅੰਡਰ-14 ਵਿੱਚ ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਨਿਸ਼ਾਨ ਅਕੈਡਮੀ ਔਲਖ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਇਹਨਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਕਨਵੀਨਰ ਬਲਵਿੰਦਰ ਸਿੰਘ ਡੀ.ਪੀ.ਆਈ ਆਲਮਵਾਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਦਿਨ ਟਰੈਕ ਈਵੈਂਟ ਅੰਡਰ- 14 ਵਿਚ 100 ਮੀਟਰ ਦੌੜ ਲੜਕੇ ਵਿੱਚ ਸਹਿਜਪ੍ਰੀਤ ਸਿੰਘ, ਗੁਰਮਨ ਸਿੰਘ ਨੇ ਪਹਿਲਾ ਅਤੇ ਦੂਜਾ ਸਥਾਨ ਜਦਕਿ ਅਰਸ਼ਦੀਪ ਸਿੰਘ ਅਤੇ ਮਨਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ- 17 ਲੜਕੀਆਂ ਦੀ 400 ਮੀਟਰ ਦੀ ਦੌੜ ਵਿੱਚ ਕਾਜਿਲ, ਰਾਸ਼ੀ, ਤਾਜਮਾਨੀ ਸੰਧੂ ਅਤੇ ਸਿਮਰਨ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀ 400 ਮੀਟਰ ਦੀ ਦੌੜ ਵਿੱਚ ਸਰਬਜੀਤ ਸਿੰਘ, ਰਵੀ, ਅਨਮੋਲ ਪ੍ਰੀਤ ਸਿੰਘ, ਗੌਤਮ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਦੀਆਂ 100 ਮੀਟਰ ਦੀਆਂ ਦੌੜਾਂ ਵਿੱਚ ਬੌਬੀ, ਸੁਖਪ੍ਰੀਤ ਰਾਖੀ ਅਤੇ ਪਲਕ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਦੇ 1500 ਮੀਟਰ ਦੇ ਦੌੜ ਮੁਕਾਬਲੇ ਵਿੱਚ ਵਿਕਰਮਜੀਤ ਸਿੰਘ, ਧਨਰਾਜ ਗੋਦਾਰਾ, ਵਿਸ਼ਾਲ ਅਤੇ ਪ੍ਰਿੰਸ ਕੁਮਾਰ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕੀਆਂ ਦੇ ਵਰਗ ਵਿੱਚ ਪਲਕ, ਸਿਮਰਨਦੀਪ ਕੌਰ, ਸੁਖਵਿੰਦਰ ਕੌਰ ਅਤੇ ਅਨਮੋਲ ਕੌਰ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਏ.ਡੀ.ਈ.ਓ ਸੁਰਿੰਦਰ ਸਿੰਘ, ਜਗਦੀਪ ਸਿੰਘ ਕੋ. ਕਨਵੀਨਰ , ਨੋਡਲ ਅਫ਼ਸਰ ਬਲਾਕ ਮਲੋਟ ਕਮਲਜੀਤ ਸਿੰਘ ਹਾਜ਼ਰ ਰਹੇ । ਇਸ ਮੌਕੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਆਈਆਂ ਲੜਕੀਆਂ ਜ਼ਿਲ੍ਹਾ ਰੈੱਡ ਕਰਾਸ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਲੋਂ ਸੈਨੇਟਰੀ ਹਾਈ ਜੈਨਿਕ ਕਿੱਟਾਂ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ, ਮੈਡਮ ਸੁਖਦੀਪ ਕੌਰ, ਨੋਡਲ ਅਫ਼ਸਰ ਕਮਲਜੀਤ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਸਿੰਘ ਕਨਵੀਨਰ ਅਤੇ ਸਮੂਹ ਸਟਾਫ ਵੱਲੋਂ ਵੰਡੀਆਂ ਗਈਆਂ। ਇਹਨਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਖੇਡ ਮੇਲੇ ਵਿੱਚ ਸੰਨੀ ਗਿੱਲ ਪਿੰਡ ਮਲੋਟ ਨੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾ ਅਤੇ ਵਿਦਿਆਰਥੀਆਂ ਲਈ ਲੰਗਰ ਦੀ ਅਤੁੱਟ ਸੇਵਾ ਨਿਭਾਈ।

Author: Malout Live

Leave a Reply

Your email address will not be published. Required fields are marked *

Back to top button