ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਵੱਲੋਂ ਟੀ.ਬੀ. ਖਾਤਮੇ ਲਈ ਕੀਤੇ ਜਾ ਰਹੇ ਹਨ ਪੁਖਤਾ ਪ੍ਰਬੰਧ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਐਕਟਿਵ ਕੇਸ ਫ਼ਾਈਡਿੰਗ ਮੁਹਿੰਮ ਦੀ ਸ਼ੁਰੂਆਤ: ਡਾ ਰੰਜੂ ਸਿੰਗਲਾ ਸਿਵਲ ਸਰਜਨ
ਸ਼੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਲੋਕਾਂ ਦੀ ਸਿਹਤ ਨੂੰ ਠੀਕ ਰੱਖਣ ਲਈ ਚਲਾਏੇ ਗਏ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਦੇਣ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਡਾ ਰੰਜੂ ਸਿੰਗਲਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਐੱਨ ਟੀ ਈ ਪੀ ਪ੍ਰੋਗ੍ਰਾਮ ਅਧੀਨ ਟੀ.ਬੀ. ਦੀ ਬਿਮਾਰੀ ਨੁੰ 2025 ਤੱਕ ਖਤਮ ਕਰਨ ਦੇ ਟੀਚੇ ਅਧੀਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ 1 ਨਵੰਬਰ 2021 ਤੱਕ ਘਰ ਘਰ ਜਾ ਕੇ ਟੀ.ਬੀ. ਦੇ ਸ਼ੱਕੀ ਕੇਸਾਂ ਨੂੰ ਲੱਭਣ ਅਤੇ ਟੀ.ਬੀ. ਦੀ ਬਿਮਾਰੀ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਐਕਟਿਵ ਕੇਸ ਫਾਈਡਿੰਗ ਐਕਟਵਿਟੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਸਰਵੇ ਟੀਮਾਂ ਵਿੱਚ ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਫੀਮੇਲ ਅਤੇ ਆਸ਼ਾ ਨੂੰ ਤੈਨਾਤ ਕੀਤਾ ਗਿਆ ਹੈ। ਫੀਲਡ ਵਿੱਚ ਜਾਣ ਤੋਂ ਪਹਿਲਾਂ ਸਮੂਹ ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਫੀਮੇਲ ਅਤੇ ਆਸ਼ਾ ਵਰਕਰਾਂ ਨੂੰ ਸਰਵੇ ਸੰਬੰਧੀ ਸਮੁੱਚੀ ਟ਼ੇਨਿੰਗ ਅਤੇ ਜਾਣਕਾਰੀ ਦਿੱਤੀ ਗਈ ਹੈ। ਇਸ ਸਮੇਂ ਡਾ ਰੰਜੂ ਸਿੰਗਲਾ ਨੇ ਦੱਸਿਆ ਕਿ ਐਨ.ਟੀ.ਈ.ਪੀ. ਅਧੀਨ ਸਿਹਤ ਵਿਭਾਗ ਵੱਲੋਂ ਟੀ.ਬੀ. ਦੀ ਬਿਮਾਰੀ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਹੈਲਥ ਵਰਕਰ ਅਤੇ ਆਸ਼ਾ ਘਰ ਘਰ ਜਾ ਕੇ ਵਿਜ਼ਟ ਕਰਨਗੇ ਅਤੇ ਟੀਬੀ ਰੋਗ ਦੇ ਸ਼ੱਕੀ ਮਰੀਜ ਜਿਵੇਂ ਕਿ 2 ਹਫਤੇ ਤੌ ਵੱਧ ਖਾਂਸੀ, ਭਾਰ ਘਟਣਾ, ਭੁੱਖ ਨਾ ਲੱਗਣੀ, ਸ਼ਾਮ ਵੇਲੇ ਬੁਖਾਰ ਰਹਿਣਾ, ਲੰਬਾ ਸਾਹ ਲੈਣ ਤੇ ਛਾਤੀ ਵਿਚ ਦਰਦ, ਬਲਗਮ ਵਿਚ ਖੂਨ ਦਾ ਆਉਣਾ, ਗਰਦਨ ਵਿਚ ਗਿਲਟੀਆ ਦਾ ਹੋਣਾ, ਲੰਬੇ ਸਮੇ ਤੋਂ ਪੇਟ ਵਿਚ ਦਰਦ, ਲੰਬੇ ਸਮੇ ਤੋ ਰੀੜ ਦੀ ਹੱਡੀ ਵਿਚ ਦਰਦ, ਰਾਤ ਨੂੰ ਤਰੇਲੀਆਂ ਆਦਿ ਆਉਣੀਆਂ ਆਦਿ, ਦੀ ਪਛਾਣ ਕਰਨਗੇ।ਪਛਾਣ ਕੀਤੇ ਗਏ ਕੇਸਾਂ ਨੂੰ ਨੇੜੇ ਦੇ ਸਰਕਾਰੀ ਹਸਪਤਾਲਾਂ ਵਿਚ ਰੈਫਰ ਕੀਤਾ ਜਾਵੇਗਾ। ਜਿਥੇ ਟੀਬੀ ਦੇ ਰੋਗ ਦੀ ਭਾਲ ਹੋਣ ਤੇ ਡਾੱਟ ਪ੍ਰਣਾਲੀ ਅਧੀਨ ਇਲਾਜ ਮੁਫਤ ਕੀਤਾ ਜਾਵੇਗਾ।
ਡਾ ਸੁਨੀਲ ਅਰੋੜਾ ਜ਼ਿਲ੍ਹਾ ਅਫਸਰ ਨੇ ਦੱਸਿਆ ਕਿ ਇਹ ਮੁਹਿੰਮ ਸਾਰੇ ਜਿਲੇ ਵਿਚ ਚਲਾਈ ਗਈ ਹੈ। ਸਰਵੇ ਵਿਚ ਏ ਐਨ ਐਮ, ਮੇਲ ਵਰਕਰ, ਆਸ਼ਾ ਅਤੇ ਸਮਾਜ ਸੇਵੀ ਸੰਸਥਾ ਦੇ ਨੁਮਾਇੰਦਿਆਂ ਤੇ ਅਧਾਰਿਤ ਟੀਮਾ ਦਾ ਗਠਨ ਕੀਤਾ ਗਿਆ ਹੈ। ਇਹਨਾ ਟੀਮਾਂ ਵਲੋ ਟੀਬੀ ਹੋਣ ਦੇ ਲੱਛਣਾ ਦੇ ਨਾਲ ਨਾਲ ਕੋਰੋਨਾ ਵਇਰਸ ਦੇ ਸ਼ੱਕੀ ਲੱਛਣਾਂ ਬਾਰੇ ਵੀ ਡੋਰ ਟੂ ਡੋਰ ਸਰਵੇ ਦੋਰਾਣ ਪੁੱਛ-ਗਿੱਛ ਕੀਤੀ ਜਾਵੇਗੀ। ਇਹ ਸਰਵੇ ਖਾਸ ਤੌਰ ਤੇ ਸਲੱਮ ਏਰੀਆ, ਹਾਈ ਰਿਸਕ ਏਰੀਆ, ਝੁੱਗੀ ਝੌਪੜੀ, ਫੈਕਟਰੀਆਂ ਵਿੱਚ ਕੰਮ ਕਰਦੀ ਲੇਬਰ, ਅਨਾਥ ਆਸ਼ਰਮ, ਬਿਰਧ ਆਸ਼ਰਮ ਆਦਿ ਏਰੀਏ ਵਿਚ ਰਹਿੰਦੀ ਅਬਾਦੀ ਦਾ ਕੀਤਾ ਜਾਵੇਗਾ ਤਾਂ ਜੋ ਸਮਾਂ ਰਹਿੰਦੇ ਟੀਬੀ ਵਰਗੀ ਨਾਮੁਰਾਦ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ।ਸਰਵੇ ਸਬੰਧੀ ਸਬੰਧਤ ਸਟਾਫ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੀ.ਬੀ. ਨੈਟ ਮਸ਼ੀਨ ਤੇ ਟੈੱਸਟ ਕੀਤੇ ਜਾਣਗੇ ਜੋ ਕਿ ਬਹੁਤ ਹੀ ਐਡਵਾਂਸ ਤਕਨੀਕ ਹੈ ਜਿਸ ਨਾਲ ਬਹੁਤ ਹੀ ਮੁਢਲੀ ਸਟੇਜ਼ ਵਿੱਚ ਹੀ ਬਲਗਮ ਦੀ ਜਾਂਚ ਕਰਕੇ ਟੀ.ਬੀ. ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਸ ਮਸ਼ੀਨ ਨਾਲ ਟੀ.ਬੀ.ਦੀ ਬਿਮਾਰੀ ਲਈ ਮੁੱਖ ਦਵਾਈ ਰਿਫਾਮਾਈਸੀਨ ਦੀ ਰਜਿਸਟੈਂਸ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਦੇ ਮਰੀਜਾਂ ਨੂੰ ਲਗਾਤਾਰ ਪੂਰਾ ਕੋਰਸ ਕਰਕੇ ਸਾਰੀ ਦਵਾਈ ਖਾਣੀ ਚਾਹੀਦੀ ਹੈ। ਸੁਖਮੰਦਰ ਸਿੰਘ ਨੇ ਦੱਸਿਆ ਕਿ ਐਨ.ਟੀ.ਈ.ਪੀ. ਅਧੀਨ ਟੀ.ਬੀ. ਦੇ ਮੁਢਲੇ ਹਾਲਾਤ ਦੇ ਮਰੀਜ਼ ਦੀ ਪਹਿਚਾਣ ਕਰਕੇ ਉਹਨਾਂ ਨੂੰ ਟੀ.ਬੀ. ਦਾ ਮੁਫ਼ਤ ਇਲਾਜ ਕਰਕੇ ਉਹਨਾਂ ਨੂੰ ਚੰਗੀ ਸਿਹਤ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਟੀ.ਬੀ. ਇੱਕ ਬੈਕਟੀਰੀਅਲ ਬਿਮਾਰੀ ਹੈ ਜਿਸ ਦਾ ਸੌ ਫੀਸਦੀ ਇਲਾਜ ਸੰਭਵ ਹੈ।ਇਸ ਸਮੇਂ ਵਿਨੋਦ ਖੁਰਾਣਾ, ਭੁਪਿੰਦਰ ਸਿੰਘ ਹਾਜ਼ਰ ਸਨ।