ਸਿਹਤ ਵਿਭਾਗ ਵੱਲੋਂ 25 ਅਗਸਤ 2021 ਤੋਂ ਨਿਊਮੋਕੋਕੋਲ ਕੰਜੂਗੇਟ ਵੈਕਸੀਨ (ਪੀ.ਸੀ.ਵੀ.) ਦੀ ਕੀਤੀ ਜਾਵੇਗੀ ਸ਼ੁਰੂਆਤ
ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਦੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਦੇਖ ਰੇਖ ਵਿੱਚ 25 ਅਗਸਤ ਤੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੀ.ਸੀ.ਵੀ. ਵੈਕਸੀਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਰੰਜੂ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਪਹਿਲਾਂ ਹੀ ਬੱਚਿਆਂ ਨੂੰ 10 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕਰਨ ਲਈ ਮੁਫ਼ਤ ਟੀਕਾਕਰਣ ਕਰ ਰਿਹਾ ਹੈ ਅਤੇ ਹੁਣ ਨਿਊਮੋਕੋਕੋਲ ਕੰਜੂਗੇਟ ਬਿਮਾਰੀ ਸਬੰਧੀ ਵੈਕਸੀਨ ਸਿਹਤ ਵਿਭਾਗ ਦੀ ਨਿਯਮਿਤ ਟੀਕਾਕਰਣ ਸੂਚੀ ਵਿੱਚ ਨਵੀਂ ਸ਼ਾਮਿਲ ਕਰ ਦਿੱਤੀ ਗਈ ਹੈ, ਜੋ ਬੱਚੇ ਨੂੰ ਨਿਮੋਨੀਆ ਬਿਮਾਰੀ ਤੋਂ ਬਚਾਏਗੀ। ਉਹਨਾਂ ਦੱਸਿਆ ਕਿ ਨਿਊਮੋਕੋਕਲ ਨਿਮੋਨੀਆ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਬੱਚਿਆਂ ਦੀ ਨਿਯਮਿਤ ਟੀਕਾਕਰਣ ਸੂਚੀ ਵਿੱਚ ਪੀ.ਸੀ.ਵੀ. ਵੈਕਸੀਨ ਸ਼ਾਮਿਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਬੱਚਿਆਂ ਦੀਆਂ ਜ਼ਿਆਦਾਤਾਰ ਮੌਤਾਂ ਨਿਊਮੋਕੋਕਲ ਬਿਮਾਰੀ ਕਾਰਣ ਹੋ ਜਾਂਦੀਆਂ ਹਨ। ਗੰਭੀਰ ਨਿਊਮੋਕੋਕਲ ਬਿਮਾਰੀ ਦਾ ਸਭ ਤੋਂ ਵੱਧ ਖਤਰਾ ਉਮਰ ਦੇ ਪਹਿਲੇ ਸਾਲ ਵਿੱਚ ਹੁੰਦਾ ਹੈ, ਪਰ ਇਹ ਖਤਰਾ ਉਮਰ ਦੇ ਪਹਿਲੇ 24 ਮਹੀਨਿਆਂ ਤੱਕ ਰਹਿੰਦਾ ਹੈ। ਪੀ.ਸੀ.ਵੀ. ਟੀਕਾਕਰਣ ਨਾ ਸਿਰਫ ਟੀਕਾਕਰਣ ਕਰਵਾਉਣ ਵਾਲੇ ਬੱਚੇ ਨੂੰ ਬਚਾਏਗਾ, ਬਲਕਿ ਨਿਊਮੋਕੋਕਲ ਬਿਮਾਰੀ ਦਾ ਸਮਾਜ ਵਿੱਚ ਹੋਰ ਬੱਚਿਆਂ ਵਿੱਚ ਫੈਲਣ ਦਾ ਖਤਰਾ ਵੀ ਇਸ ਕੀਟਾਣੂ ਦੇ ਸੰਚਾਰਨ ਨੂੰ ਰੋਕ ਕੇ ਘੱਟ ਕਰੇਗਾ। ਉਹਨਾਂ ਦੱਸਿਆ ਕਿ ਇਸ ਵੈਕਸੀਨ ਦਾ ਪਹਿਲਾਂ ਟੀਕਾ ਬੱਚੇ ਨੂੰ ਡੇਢ ਮਹੀਨੇ, ਦੂਸਰਾ ਟੀਕਾ ਸਾਢੇ ਤਿੰਨ ਮਹੀਨੇ ਅਤੇ ਬੂਸਟਰ ਖੁਰਾਕ 9 ਮਹੀਨੇ ਦੀ ਉਮਰ ਤੇ ਲਗਾਈ ਜਾਇਆ ਕਰੇਗੀ। ਡਾ ਪਵਨ ਮਿੱਤਲ ਜਿਲ੍ਹਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ ਨਿਊਮੋਕੋਕਲ ਨਿਮੂਨੀਆ ਬਿਮਾਰੀ ਤੇ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਤਿਆਰ ਕੀਤੀ ਗਈ ਨੀਤੀ ਅਨੁਸਾਰ ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੇ ਸਿਹਤ ਸਟਾਫ਼ ਨੂੰ ਟ੍ਰੇਂਡ ਕਰਨ ਲਈ ਟ਼ੇਨਿੰਗਾਂ ਕਮ ਵਰਕਸ਼ਾਪਾਂ ਮੁਕੰਮਲ ਕਰਵਾ ਦਿੱਤੀਆਂ ਗਈਆਂ ਹਨ। ਇਸ ਮੌਕੇ ਡਾ ਪਵਨ ਮਿੱਤਲ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਸਮਾਜ ਵਿੱਚ ਇਸ ਵੈਕਸੀਨ ਦੀ ਮਹੱਤਤਾ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਕੀਤੀ ਜਾਵੇ। ਉਹਨਾਂ ਸਿਹਤ ਸਟਾਫ਼ ਨੂੰ ਵੀ ਕਿਹਾ ਕਿ ਆਪਣੇ ਏਰੀਏ ਵਿੱਚ ਲੋਕਾਂ ਨੂੰ ਟੀਕਾਕਰਣ ਸਬੰਧੀ ਜਾਗਰੂਕ ਕਰਨ ਲਈ ਲੋੜੀਂਦੀਆਂ ਗਤੀਵਿਧੀਆਂ ਕੀਤੀਆਂ ਜਾਣ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਬੱਚਿਆਂ ਨੂੰ 25 ਅਗਸਤ ਜਾਂ ਇਸ ਤੋਂ ਬਾਅਦ ਡੇਢ ਮਹੀਨੇ ਦੀ ਉਮਰ ਤੇ ਟੀਕਾਕਰਣ ਹੋਣਾ ਹੈ, ਉਹ ਆਪਣੇ ਬੱਚੇ ਦੇ ਪੀ.ਸੀ.ਵੀ. ਦਾ ਟੀਕਾਕਰਣ ਵੀ ਜਰੂਰ ਕਰਵਾਉਣ।ਜਕਤ ਤਠਖਟ ਡਾ ਪ਼ਭਜੀਤ ਸਿੰਘ, ਡਾ ਕਿਰਨਦੀਪ ਕੌਰ, ਡਾ ਸੁਨੀਲ ਬਾਂਸਲ, ਡਾ ਵਿਕਰਮ ਅਸੀਜਾ, ਸੁਖਮੰਦਰ ਸਿੰਘ ਅਤੇ ਵਿਨੌਦ ਖੁਰਾਣਾ ਆਦਿ ਹਾਜਰ ਸਨ।