ਕੋਵਿਡ-19 ਟੈਸਟ ਕਰਵਾਉਣ ਵਿੱਚ ਦੇਰੀ ਨਾ ਕੀਤੀ ਜਾਵੇ: ਡਾ ਰੰਜੂ ਸਿੰਗਲਾ ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ :- ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਸਿਹਤ  ਸਟਾਫ਼ ਦੀ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਜਿਲ੍ਹੇ ਵਿੱਚ ਆਮ ਲੋਕਾਂ ਨੂੰ ਕੋਵਿਡ-19 ਦੇ ਲੱਛਣ ਆਉਣ ਤੇ ਜਲਦੀ ਟੈਸਟ ਕਰਵਾਉਣ ਲਈ ਜਾਗਰੂਕਤਾ ਫੈਲਾਉਣ। ਉਹਨਾਂ ਕਿਹਾ ਕਿ ਜਿਨਾ ਲੋਕਾਂ ਦੀ ਦੀ ਪਬਲਿਕ ਡੀਲਿੰਗ ਜਿਆਦਾ ਉਨਾ ਨੂੰ ਤਾਂ ਬਿਨ੍ਹਾ ਦੇਰੀ ਕੀਤਿਆਂ ਕੋਵਿਡ ਵੈਕਸੀਲ ਲਗਵਾ ਲੈਣੀ ਚਾਹੀਦੀ ਹੈ ।ਉਨਾ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਦਾ ਸਭ ਤੋਂ ਵੱਡਾ ਤਰੀਕਾ ਜਲਦੀ ਟੈਸਟਿੰਗ ਹੈ। ਇਸ ਲਈ ਦੁਕਾਨਦਾਰਾਂ ਨੁੂੰ  ਚਾਹੀਦਾ ਹੈ ਕਿ ਅਪਣਾ ਧਿਆਨ ਰੱਖਦਿਆਂ ਕੋਰੋਨਾ ਦਾ ਕੋਈ ਵੀ ਲੱਛਣ ਆਵੇ ਤਾਂ ਟੈਸਟ ਕਰਵਾਉਣ ਵਿੱਚ ਦੇਰੀ ਨਾ ਕੀਤੀ ਜਾਵੇ।

ਉਹਨਾਂ ਦੱਸਿਆ ਕਿ ਮੌਜੂਦਾ ਦਿਨਾਂ ਵਿੱਚ ਕੋਰੋਨਾਂ ਵਾਇਰਸ  ਦੇ ਟੈਸਟ ਲਈ ਜੋ ਵਿਅਕਤੀ ਆਉਂਦੇ ਹਨ ਉਹਨਾਂ ਨੂੰ ਬੁਖਾਰ, ਖੰਘ, ਜੁਕਾਮ ਆਦਿ ਜ਼ਿਆਦਾ ਵਿਗੜ ਚੁੱਕਿਆ ਹੁੰਦਾ ਹੈ ਜਾਂ ਸਾਹ ਲੈਣ ਵਿੱਚ ਮੁਸ਼ਕਿਲ ਆ ਜਾਂਦੀ ਹੈ, ਕਈਆਂ ਨੂੰ ਹੋਰ ਬਿਮਾਰੀਆਂ ਜਿਵੇਂ ਦਿਲ ਦੀ ਬਿਮਾਰੀ, ਗੁਰਦਿਆਂ ਦੀ  ਅਜਿਹੇ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਹਾਲਤ ਜ਼ਿਆਦਾ ਵਿਗੜ ਜਾਂਦੀ ਹੈ, ਕਿਉਂਕਿ ਉਹ ਸਮਾਂ ਰਹਿੰਦੇ ਟੈਸਟ ਨਹੀਂ ਕਰਵਾਉਂਦੇ। ਡਾ ਪਵਨ ਮਿਤਲ ਜਿਲ੍ਹਾ ਟੀਕਾਕਰਣ ਅਫ਼ਸਰ ਨੇ ਕਿਹਾ ਕਿ ਕਈ ਵਾਰ ਮਰੀਜ਼ ਖਾਂਸੀ, ਜੁਕਾਮ ਜਾਂ ਬੁਖਾਰ ਨੂੰ ਮੌਸਮੀ ਸਮਝਦੇ ਹੋਏ ਆਪਣਾ ਇਲਾਜ ਘਰੇਲੂ ਨੁਸਖੇ ਨਾਲ ਕਰਦੇ ਹਨ ਜਾਂ ਹੋਰ ਕਿਤੇ ਅਣਜਾਣ ਤੋਂ ਇਲਾਜ ਕਰਵਾ ਰਹੇ ਹੁੰਦੇ ਹਨ ਅਤੇ ਉਸ ਸਮੇਂ ਤੱਕ ਤਕਲੀਫ਼ ਵੱਧ ਜਾਂਦੀ ਹੈ। ਇਸ ਕਰਕੇ ਕੁਝ ਮਰੀਜਾਂ ਦੀ ਗੰਭੀਰ ਹਾਲਤ ਹੋਣ ਕਾਰਨ ਉਹਨਾਂ ਦੀ ਜਾਨ ਚਲੀ ਜਾਂਦੀ ਹੈ, ਜਿਸ ਕਰਕੇ ਕਰੋਨਾ ਮਰੀਜ਼ਾਂ ਦੀ ਮੌਤ ਦਰ ਵਧ ਸਕਦੀ ਹੈ। ਉਹਨਾਂ ਦੱਸਿਆ ਕਿ ਜੇਕਰ ਕੋਰੋਨਾ ਦੇ ਹਲਕੇ ਲੱਛਣ ਵੀ ਮਹਿਸੂਸ ਹੋਣ ਜਾਂ ਕੋਈ ਵਿਅਕਤੀ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਹੁੰਦਾ ਹੈ ਪਰ ਉਸ ਨੂੰ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹੁੰਦੇ ਤਾਂ ਵੀ ਸਬੰਧਿਤ ਵਿਅਕਤੀ ਟੈਸਟ ਜਰੂਰ ਕਰਵਾਏ ਤਾਂ ਜੋ ਸਹੀ ਸਮੇਂ ਤੇ ਸਥਿਤੀ ਸਪਸ਼ਟ ਹੋ ਸਕੇ। ਇਸ ਸਮੇਂ ਡਾ ਪਵਨ ਮਿਤਲ ਜਿਲ੍ਹਾ ਟੀਕਾਕਰਣ ਅਫ਼ਸਰ, ਗੁਰਤੇਜ ਸਿੰਘ ਅਤੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਸਰਬਜੀਤ ਸਿੰਘ ਕੋਲਡ ਚੇਨ ਅਫਸਰ,ਸੁਰਿੰਦਰਜੀਤ ਕੌਰ ਸੀਨੀਅਰ ਅਸਿਸਟੈਟ, ਰਵਿੰਦਰ ਕੋਰ, ਭੁਪਿੰਦਰ ਸਿੰਘ ਸਟੈਨੋ ਆਦਿ ਹਾਜ਼ਰ ਸਨ।