District News

ਤੰਦਰੁਸਤ ਪੰਜਾਬ ਮਿਸ਼ਨ ਅਤੇ ਆਤਮਾ ਸਕੀਮ ਅਧੀਨ ਹਾੜੀ ਦੀਆਂ ਫਸਲਾਂ ਸਬੰਧੀ ਇੱਕ ਰੋਜ਼ਾ ਟਰੇਨਿੰਗ ਕੈਂਪਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ :- ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਿ੍ਰਸ਼ੀ ਵਿਗਿਆਨ ਕੇਦਰ,ਗੋਨੇਆਣਾ ਸ੍ਰੀ ਮੁਕਤਸਰ ਸਾਹਿਬ ਵਿਖੇ ਤੰਦਰੁਸਤ ਪੰਜਾਬ ਮਿਸ਼ਨ ਅਤੇ ਆਤਮਾ ਸਕੀਮ ਅਧੀਨ ਕਿਸਾਨ ਮਿੱਤਰਾਂ ਨੂੰ ਹਾੜੀ ਦੀਆ ਫਸਲਾਂ ਸਬੰਧੀ ਇਕ ਰੋਜ਼ਾ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਕੈਂਪ ਦੌਰਾਨ ਐਸੋਸ਼ੀਏਟ ਡਾਇਰੈਕਟਰ ਕੇ.ਵੀ.ਕੇ ਡਾ:ਐਨ.ਐਸ ਧਾਲੀਵਾਲ ਨੇ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਅਤੇ ਖਾਦ ਦੀ ਸੁਚੱਜੀ ਵਰਤੋ ਸਬੰਧੀ ਜਾਣਕਾਰੀ ਦਿੱਤੀ। ਡਾ: ਕਰਨਜੀਤ ਸਿੰਘ ਪੀ.ਡੀ ਆਤਮਾ ਵੱਲੋ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਤੇ ਜ਼ੋਰ ਦਿੱਤਾ ਗਿਆ। ਉਨਾਂ ਦੱਸਿਆ ਕਿ ਆਤਮਾ ਸਕੀਮ ਅਧੀਨ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਪ੍ਰਦਰਸ਼ਨੀ ਪਲਾਟ ਲਗਾਉਣ ਲਈ ਗੰਨੇ ਦਾ ਬੀਜ (5 ਕੁਇਟਲ ਪ੍ਰਤੀ ਕਿਸਾਨ) ਮੁਹਾਇਆ ਕਰਵਾਇਆ ਜਾ ਰਿਹਾ ਹੈ ਅਤੇ ਇਨਾਂ ਕਿਸਾਨਾਂ ਨੂੰ  ਉਤਸ਼ਾਹਿਤ ਕਰਕੇ ਗਰੁੱਪ ਵਿੱਚ ਘੁਲਾੜਾ ਲਗਾਇਆ ਜਾਵੇਗਾ, ਤਾਂ ਜੋ ਇਹ ਕਿਸਾਨ ਗੁੜ ਅਤੇ  ਗੁੜ ਦੇ ਹੋਰ ਪਦਾਰਥ ਤਿਆਰ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।  ਇਸ ਮੌਕੇ ਤੇ ਡਾ: ਮਹਿਕ ਵੱਲੋ ਕਿਸਾਨ ਮਿੱਤਰਾਂ ਨੂੰ ਮਿਆਰੀ  ਆਰਗੈਨਿਕ ਗੁੜ ਸਬੰਧੀ ਟ੍ਰੇਨਿੰਗ ਦਿੱਤੀ ਗਈ। ਡਾ:ਕਰਮਜੀਤ ਸ਼ਰਮਾ ਪ੍ਰੋਫੈਸਰ ਕੇ.ਵੀ.ਕੇ ਵੱਲੋ ਕਿਸਾਨਾਂ ਨੂੰ ਹਾੜੀ ਦੀਆ ਫਸਲਾਂ ਸਬੰਧੀ ਜਾਗਰੂਕ ਕੀਤਾ ਗਿਆ।।ਇਸ ਦੇ ਨਾਲ ਹੀ ਡਾ: ਚੇਤਕ ਬਿਸ਼ਨੋਈ ਵੱਲੋ ਕਿਸਾਨ ਮਿੱਤਰਾਂ ਨੂੰ ਉਪਨ ਪੋਲੀ ਹਾਊਸ ਦਿਖਾਉਦੇ ਹੋਏ ਵੇਲ ਵਾਲੀਆ ਸਬਜ਼ੀਆ   ਅਤੇ ਢੀਗਰੀ ਦੀ ਕਾਸ਼ਤ ਦੇ ਨਾਲ-2 ਬਾਗਵਾਨੀ ਨਾਲ ਸਬੰਧਤ ਫਲਦਾਰ ਬੂਟੇ ਲਗਵਾਉਣ ਸਬੰਧੀ ਤਕਨੀਕੀ  ਨੁਕਤੇ ਸਾਂਝੇ ਕੀਤੇ ਗਏ। ਅਸ਼ੀਸ਼ ਅਰੋੜਾ ਬੀ.ਟੀ.ਐਮ ਵੱਲੋ ਕਿਸਾਨਾਂ ਨੂੰ ਸੰਯੁਕਤ ਖੇਤੀ ਪ੍ਰਣਾਲੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।ਟ੍ਰੇਨਿੰਗ ਤੋ ਬਾਅਦ ਕੇ.ਵੀ.ਕੇ ਦੇ ਸਾਇੰਸਦਾਨਾਂ ਵੱਲੋ ਕਿਸਾਨ ਮਿੱਤਰਾ ਨੂੰ ਤਕਨੀਕੀ ਪਾਰਕ ਵਿੱਚ ਹੈਪੀ ਸੀਡਰ/ਸੁਪਰ ਸੀਡਰ/ਮਲਚਿੰਗ ਨਾਲ ਬਿਜਾਈ ਕੀਤੇ ਗਏ ਵੱਖ-2 ਪਲਾਟ ਦਿਖਾੲਉਦੇ ਹੋਏ ਤਕਨੀਕੀ ਨੁਕਤੇ ਸਾਂਝੇ ਕੀਤੇ ਗਏ।ਇਸ ਟ੍ਰੇਨਿੰਗ ਦਾ ਸਾਰਾ ਪ੍ਰਬੰਧ ਸ੍ਰੀ ਕਰਨੀ ਸਿੰਘ ਕੰਪਿਊਟਰ ਪ੍ਰੋਗਰਾਮਰ,ਸ੍ਰੀ ਗੁਰਬਾਜ ਸਿੰਘ ਅਤੇ ਲਵਜੀਤ ਸਿੰਘ ਏ.ਟੀ.ਐਮ ਆਤਮਾ ਵੱਲੋ ਕੀਤਾ ਗਿਆ।  ਡਾ: ਕਰਨਜੀਤ ਸਿੰਘ ਪੀ.ਡੀ ਆਤਮਾ ਵੱਲੋ ਇਸ ਟ੍ਰੇਨਿੰਗ ਵਿੱਚ ਸ਼ਾਮਿਲ ਹੋਏ ਸਾਰੇ ਕੇ.ਵੀ.ਕੇ ਦੇ ਸਾਇੰਸਦਾਨ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

Back to top button