ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਡੇਂਗੂ, ਮਲੇਰੀਏ ਅਤੇ ਵੈਕਟਰ ਬੌਰਨ ਬਿਮਾਰੀਆਂ ਦੇ ਟੈਸਟਾਂ ਸਬੰਧੀ ਪ੍ਰਾਈਵੇਟ ਮੈਡੀਕਲ ਲੈਬੋਰੇਟਰੀ ਟੈਕਨੀਸ਼ਨਾਂ ਨਾਲ ਕੀਤੀ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ :- ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਡੇਂਗੂ, ਮਲੇਰੀਏ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਦੇ ਸੀਜ਼ਨ ਮੁੱਖ ਰੱਖਦੇ ਹੋਏ ਜਿਲ੍ਹੇ ਦੇ ਪ੍ਰਾਈਵੇਟ ਮੈਡੀਕਲ ਲੈਬਾਰਟਰੀ ਟੈਕਨੀਸ਼ਨਾਂ ਦੀ ਜਰੂਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਡਾ. ਸੁਨੀਲ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਵਿਕਰਮ ਅਸੀਜਾ ਅਤੇ ਡਾ. ਸੀਮਾ ਗੋਇਲ ਜਿਲ੍ਹਾ ਐਪੀਡਮੈਲੋਜਿਸਟ, ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ ਭਗਵਾਨ ਦਾਸ ਜਿਲ੍ਹਾ ਹੈਲਥ ਇੰਸਪੈਕਟਰ, ਸੁਮਨਜੋਤ ਕੌਰ ਨੇ ਭਾਗ ਲਿਆ।ਡਾ ਰੰਜੂ ਸਿੰਗਲਾ ਨੇ ਸਮੂਹ ਲੈਬ ਟੈਕਨੀਸ਼ਨ ਨੂੰ ਕਿਹਾ ਕਿ ਡੇੱਗੂ, ਮਲੇਰੀਆ, ਚਿਕਨਗੁਨੀਆ, ਟੀ.ਬੀ. ਆਦਿ ਸਬੰਧੀ ਸਿਹਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਕੀਤੀ ਹੋਈ ਹੈ। ਨੋਟੀਫਿਕੇਸ਼ਨ ਦੀਆਂ ਗਾਈਡਲਾਈਨਾਂ ਮੁਤਾਬਿਕ ਜੇਕਰ ਪ੍ਰਾਈਵੇਟ ਮੈਡੀਕਲ ਲੈਬ ਅਧੀਨ ਉਕਤ ਬਿਮਾਰੀਆਂ ਦੇ ਟੈਸਟ ਕੀਤੇ ਜਾਂਦੇ ਹਨ ਤਾਂ ਉਹਨਾਂ ਦੀ ਸੂਚਨਾ ਅਤੇ ਕਨਫਰਮੇਸ਼ਨ ਸਿਹਤ ਵਿਭਾਗ ਵੱਲੋਂ ਕਰਵਾਉਣੀ ਜਰੂਰੀ ਹੈ। ਡਾ ਵਿਕਰਮ ਅਸੀਜਾ ਅਤੇ ਸੀਮਾ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਲੈਬਾਰਟਰੀ ਤੇ ਕੋਈ ਕੇਸ ਪਾਜ਼ੇਟਿਵ ਆਉਂਦਾ ਹੈ ਤਾਂ ਕੇਸ ਨੂੰ ਕਨਫਰਮ ਕਰਨ ਲਈ ਅਲੀਜਾ ਟੈਸਟ ਕਰਵਾਉਣ ਲਈ ਕਹੋ ਜੋ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ ਅਤੇ ਇਸ ਦੀ ਸੂਚਨਾ ਸਬੰਧਿਤ ਸਰਕਾਰੀ ਹਸਪਤਾਲ ਨੂੰ ਜਰੂਰ ਦਿੱਤੀ ਜਾਵੇ। ਸੁਖਮੰਦਰ ਸਿੰਘ ਅਤੇ ਭਗਵਾਨ ਦਾਸ ਨੇ ਕਿਹਾ ਕਿ ਸ਼ੱਕੀ ਮਰੀਜ਼ ਕਿਸੇ ਵੀ ਕੰਮ ਕਾਜ ਵਾਲੇ ਦਿਨ ਉਕਤ ਬਿਮਾਰੀਆਂ ਸਬੰਧੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਹੁੰਚ ਕੇ ਟੈਸਟ ਮੁਫ਼ਤ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਡੇਂਗੂ ਅਤੇ ਮਲੇਰੀਆਂ ਦਾ ਪ੍ਰਾਈਵੇਟ ਕਾਰਡ ਟੈਸਟ ਸਰਕਾਰ ਦੇ ਰੂਲਾਂ ਮੁਤਾਬਿਕ ਮੰਨਜੂਰਸ਼ੁਦਾ ਨਹੀੱ ਹੈ ਕਿਓਕਿ ਇਸ ਦੇ ਨਤੀਜੇ ਦੀ 100 ਸਹੀ ਦੀ ਗਰੰਟੀਸ਼ੁਦਾ ਨਹੀਂ ਹਨ। ਇਸ ਤੋਂ ਇਲਾਵਾ ਡਾ ਬਾਂਸਲ ਨੇ ਬਾਇਓ ਮੈਡੀਕਲ ਦੇ ਰੂਲਾਂ ਦਾ ਪਾਲਣ ਕਰਨ ਸਬੰਧੀ ਅਤੇ ਖੂਨਦਾਨ ਕੈਂਪ ਲਗਵਾਉਣ ਲਈ ਅਪੀਲ ਕੀਤੀ। ਜੇਕਰ ਪ੍ਰਾਈਵੇਟ ਲੈਬ ਟੈਕਨੀਸ਼ਨ ਵੱਲੋਂ ਨੋਟੀਫਿਕੇਸ਼ਨ ਦੀ ਉਲੰਘਣਾ ਕੀਤੀ ਜਾਂਦਾ ਹੈ ਤਾਂ ਉਸ ਖਿਲਾਫ਼ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਦੀ ਟੀਮ ਵੱਲੋਂ ਸਮੂਹ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ, ਤਾਂ ਜ਼ੋ ਮੱਛਰ ਨੂੰ ਪੈਦਾ ਨਾ ਹੋਣ ਦਿੱਤਾ ਜਾਵੇ। ਆਪਣੇ ਘਰਾਂ ਵਿੱਚ ਕਬਾੜ, ਟੁੱਟੇ ਘੜੇ, ਗਮਲੇ, ਪੁਰਾਣੇ ਟਾਇਰਾਂ, ਵਿੱਚ ਪਾਣੀ ਇੱਕ ਹਫਤੇ ਤੋ ਜਿਆਦਾ ਸਮਾਂ ਖੜ੍ਹਾ ਨਾ ਹੋਣ ਦਿੱਤਾ ਜਾਵੇ।ਕੂਲਰਾਂ ਦਾ ਪਾਣੀ ਅਤੇ ਫਰਿਜਾਂ ਦੇ ਪਿਛਲੇ ਪਾਸੇ ਲੱਗੀ ਟ੍ਰੇਅ ਦਾ ਪਾਣੀ ਕੱਢ ਕੇ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋੇ। ਰਾਤ ਨੂੰ ਸੌਣ ਸਮੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦੀ ਵਰਤੋਂ ਕਰੋ।ਪੂਰਾ ਸਰੀਰ ਢੱਕਦੇ ਕੱਪੜੇ ਪਾਓ ਤਾਂ ਜ਼ੋ ਮੱਛਰ ਨਾ ਕੱਟ ਸਕੇ। ਡੂੰਘੀਆਂ ਥਾਵਾਂ ਨੂੰ ਮਿੱਟੀ ਨਾਲ ਭਰ ਦਿਓ ਜਾਂ ਘਰਾਂ ਦੇ ਆਲੇ ਦੁਆਲੇ ਖੜ੍ਹੇ ਪਾਣੀ ਵਿੱਚ ਹਰ ਹਫਤੇ ਸੜਿਆ ਕਾਲਾ ਤੇਲ ਪਾਓ।  ਇਸ ਸਮੇਂ ਟੀ.ਡੀ. ਸਿੰਗਲਾ, ਗੁਰਮੀਤ ਸਿੰਘ ਹਾਂਡਾ, ਰਜਨੀਸ਼ ਗਰਗ, ਜਤਿੰਦਰ ਸਿੰਘ, ਰਮਨਦੀਪ ਸਿੰਘ, ਰਣਵੀਰ ਸਿੰਘ, ਮਲਕੀਤ ਸਿੰਘ, ਰਵਿੰਦਰ ਕੁਮਾਰ ਤੋਂ ਇਲਾਵਾ ਅਰਬਨ ਅਤੇ ਰੂਰਲ ਏਰੀਏ ਵਿੱਚ ਕੰਮ ਕਰ ਰਹੇ ਲੈਬ. ਟੈਕਨੀਸ਼ਨਾਂ  ਆਦਿ ਹਾਜ਼ਰ ਸਨ।