Malout News

ਸਮਾਜ ਸੇਵੀ ਸੰਸਥਾਵਾਂ ਨੇ ਸਿਹਤ ਮੰਤਰੀ ਪੰਜਾਬ ਦਾ ਕੀਤਾ ਨਿੱਘਾ ਸਵਾਗਤ ਅਤੇ ਸੌਂਪਿਆ ਮੰਗ ਪੱਤਰ

ਮਲੋਟ:- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ : ਬਲਵੀਰ ਸਿੰਘ ਸਿੱਧੂ ਨੂੰ ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਦੇ ਜ਼ਿਲਾ ਕੋਆਰਡੀਨੇਟਰ ਡਾ : ਸੁਖਦੇਵ ਸਿੰਘ ਗਿੱਲ ਵੱਲੋਂ ਮਲੋਟ ਪੁੱਜਣ ‘ ਤੇ ਸਮਾਜ ਸੇਵੀਆਂ ਵਲੋਂ ਜੀ ਆਇਆ ਆਖਿਆ ਗਿਆ ਅਤੇ ਸਿਵਲ ਹਸਪਤਾਲ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਡਾ : ਗਿੱਲ ਨੇ ਮੰਗ ਪੱਤਰ ਰਾਹੀਂ ਸਿਹਤ ਮੰਤਰੀ ਨੂੰ ਦੱਸਿਆ ਕਿ ਮਲੋਟ ਸ਼ਹਿਰ ਦੀ ਜਨਸੰਖਿਆ ਡੇਢ ਲੱਖ ਤੋਂ ਵੀ ਜ਼ਿਆਦਾ ਹੈ ਅਤੇ ਇਲਾਕੇ ਦੇ ਲੋਕਾਂ ਦੀ ਲੋੜ ਨੂੰ ਧਿਆਨ ‘ ਚ ਰੱਖਦੇ ਹੋਏ 100 ਬੈਂਡ ਵਾਲਾ ਹਸਪਤਾਲ ਸਥਾਪਤ ਕੀਤਾ ਜਾਵੇ । ਉਹਨਾਂ ਮੰਗ ਕੀਤੀ ਕਿ ਇਸ ਤੋਂ ਇਲਾਵਾ ਹਸਪਤਾਲ ‘ ਚ ਇਕ ਅੱਖਾਂ ਤੇ ਇਕ ਚਮੜੀ ਦੇ ਰੋਗਾਂ ਦੇ ਡਾਕਟਰ ਦੀ ਸਖ਼ਤ ਲੋੜ ਹੈ। ਉਕਤ ਮੰਗਾਂ ਨੂੰ ਕੈਬਨਿਟ ਮੰਤਰੀ ਨੇ ਜਲਦੀ ਹੀ ਪੂਰਾ ਕਰਨ ਦਾ ਭਰੋਸਾ ਦੁਆਇਆ | ਇਸ ਮੌਕੇ ਡਾ : ਗਿੱਲ ਨੇ ਸਿਹਤ ਮੰਤਰੀ ਦਾ ਜੱਚਾ ਬੱਚਾ ਕੇਂਦਰ ਦਾ ਨੀਂਹ – ਪੱਥਰ ਰੱਖਣ ‘ ਤੇ ਧੰਨਵਾਦ ਕੀਤਾ | ਮੰਗ ਪੱਤਰ ਦੇਣ ਮੌਕੇ ਪ੍ਰਧਾਨ ਕਾਬਲ ਸਿੰਘ ਭੁੱਲਰ , ਹਰਸ਼ਰਨ ਸਿੰਘ ਰਾਜਪਾਲ , ਦੇਸ ਰਾਜ ਸਿੰਘ , ਮਾ : ਹਿੰਮਤ ਸਿੰਘ , ਦਰਸ਼ਨ ਲਾਲ ਕਾਂਸਲ , ਹਰਜੀਤ ਸਿੰਘ , ਸਵਰਨ ਸਿੰਘ , ਸਮੂਹ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

Back to top button