Malout News

ਪੈਗਬਰ-ਏ-ਇਸਲਾਮ ਹਜਰਤ ਮੁੰਹਮਦ ਸਾਹਿਬ ਜੀ ਦੇ ਜਨਮ ਦਿਹਾੜੇ ‘ਤੇ ਕੱਢੀ ਗਈ ਸੋਭਾ ਯਾਤਰਾ

ਮਲੋਟ:- ਮੁਸਲਿਮ ਭਾਈਚਾਰੇ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੈਗਬਰ-ਏ-ਇਸਲਾਮ ਹਜਰਤ ਮੁੰਹਮਦ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਮੁਸਲਿਮ ਸਮੁਦਾਏ ਦੇ ਲੋਕਾਂ ਨੇ ਸਾਰੇ ਸਹਿਰ ਵਿੱਚ ਸੋਭਾ ਯਾਤਰਾ ਨਿਕਾਲੀ ਅਤੇ ਸਾਰੇ ਸਹਿਰ ਵਾਸੀਆਂ ਨੂੰ ਸ਼ਾਤੀ ਨਾਲ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਵਲੋਂ ਜੀ ਆਇਆਂ ਨੂੰ ਕਿਹਾ ਗਿਆ। ਹਜਰਤ ਮੁੰਹਮਦ ਸਾਹਿਬ ਜੀ ਦਾ ਜਨਮ ਦਿਨ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਹਜਰਤ ਮੁਹੰਮਦ ਦੇ ਜਨਮ ਦਿਨ ਨੂੰ ਸਮਰਪਿਤ ਇਕ ਜਲਸਾ ਕੱਢਿਆ ਗਿਆ, ਜਿਸ ਨੂੰ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ ਨੇ ਝੰਡੀ ਦੇ ਕੇ ਰਵਾਨਾ ਕੀਤਾ । ਇਹ ਜਲਸਾ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਬਾਬਾ ਦੀਪ ਸਿੰਘ ਨਗਰ ਵਿਖੇ ਜਾ ਕੇ ਸਮਾਪਤ ਹੋਇਆ । ਇਸ ਮੌਕੇ ਮੁਸਲਿਮ ਭਾਈਚਾਰੇ ਦੇ ਕਾਜ਼ੀ ਗੁਲਾਮ ਮੁਸਤਫ਼ਾ ਅਰਸ਼ਦੀ ਨੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ । ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਸਭ ਨੂੰ ਅਮਨ ਸ਼ਾਂਤੀ ਨਾਲ ਮਿਲ ਜੁਲ ਕੇ ਰਹਿਣ ਲਈ ਕਿਹਾ । ਇਸ ਮੌਕੇ ਅਮਨਪ੍ਰੀਤ ਸਿੰਘ ਭੱਟੀ ਅਤੇ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਸਤਿਗੁਰਦੇਵ ਪੱਪੀ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਹਮੇਸ਼ਾ ਹੀ ਅਮਨ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਸਭ ਨੂੰ ਰਲ ਕੇ ਰਹਿਣ ਦਾ ਸੁਨੇਹਾ ਦਿੱਤਾ । ਇਸ ਮੌਕੇ ਸ਼ੁੱਭਦੀਪ ਸਿੰਘ ਬਿੱਟੂ, ਹਾਜ਼ੀ ਦਾਲੂ ਖਾਂ, ਨੂਰ ਹਸਨ ਚੇਅਰਮੈਨ, ਵਾਰ ਸੰਮਦ ਪ੍ਰਧਾਨ, ਗੁੱਡੂ ਭਾਈ, ਅਫ਼ਡੋਜ਼ ਅਨਸਾਰੀ ਸਲਾਹਕਾਰ, ਵਿਨੋਦ ਖਾਂ ਉਪ ਪ੍ਰਧਾਨ, ਮਹਿਬੂਬ ਮੁੱਖ ਸਲਾਹਕਾਰ, ਬਲਵੀਰ ਖਾਨ, ਮੁਮਤਾਜ, ਅਜੈ ਖਾਨ, ਸੰਜੈ ਖਾਨ, ਬੀਨੂੰ, ਮੁੰਨਾ ਆਦਿ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ ।

Leave a Reply

Your email address will not be published. Required fields are marked *

Back to top button