ਚੜ੍ਹਦੀ ਕਲਾ ਸਮਾਜਸੇਵੀ ਸੰਸਥਾ ਵੱਲੋਂ ਤਹਿਸੀਲ ਕੰਪਲੈਕਸ ਮਲੋਟ ਵਿਖੇ ਲੋੜਵੰਦ ਲੋਕਾਂ ਦੇ ਪਾਣੀ ਪੀਣ ਲਈ ਲਗਾਈ ਟੈਂਕੀ
ਮਲੋਟ:- ਗਰਮੀ ਦੇ ਦਿਨ ਹੋਣ ਕਰਕੇ ਜਨਤਕ ਥਾਵਾਂ ਤੇ ਪੀਣ ਵਾਲੇ ਪਾਣੀ ਦੀ ਬਹੁਤ ਲੋੜ ਹੈ। ਡਾ.ਸੁਖਦੇਵ ਸਿੰਘ ਜਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਕਨਵੀਨਰ ਮਲੋਟ ਵਿਕਾਸ ਮੰਚ ਦੀ ਅਗਵਾਈ ਹੇਠ ਜਨਤਕ ਥਾਵਾਂ ਤੇ ਪੀਣ ਵਾਲੇ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਤਾਂ ਜੋ ਲੋੜਵੰਦ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਮੀ ਨਾ ਆਵੇ। ਚੜ੍ਹਦੀ ਕਲਾ ਸਮਾਜਸੇਵੀ ਸੰਸਥਾ ਵੱਲੋਂ ਤਹਿਸੀਲ ਕੰਪਲੈਕਸ ਦੇ ਸਹਿਯੋਗ ਨਾਲ ਤਹਿਸੀਲ ਕੰਪਲੈਕਸ ਮਲੋਟ ਵਿਖੇ 500 ਲੀਟਰ ਦੀ ਠੰਡੇ ਪਾਣੀ ਦੀ ਟੈਂਕੀ ਦੀ ਸੇਵਾ ਸ਼ੁਰੂ ਕੀਤੀ ਗਈ।
ਇਸਦੀ ਸ਼ੁਰੂਆਤ ਮਾਨਯੋਗ ਐੱਸ.ਡੀ.ਐੱਮ ਪ੍ਰਮੋਦ ਸਿੰਗਲਾ ਵੱਲੋਂ ਕੀਤੀ ਗਈ। ਐੱਸ.ਡੀ.ਐੱਮ ਮਲੋਟ ਨੇ ਸਮਾਜਸੇਵੀ ਸੰਸਥਾ ਦੇ ਕੰਮਾਂ ਦੀ ਸ਼ਲਾਂਘਾ ਕੀਤੀ। ਇਸ ਮੌਕੇ ਡਾ. ਗਿੱਲ ਵੱਲੋਂ ਅਤੇ ਉਹਨਾਂ ਦੀ ਸੰਸਥਾ ਦੇ ਮੈਂਬਰਾਂ ਵੱਲੋ ਐੱਸ.ਡੀ.ਐੱਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਨੂੰ ਲੱਡੂ ਵੰਡੇ ਗਏ। ਡਾ. ਗਿੱਲ ਨੇ ਕਿਹਾ ਟੈਂਕੀ ਦੇ ਵਿੱਚ ਹਰ ਰੋਜ਼ ਆਰ.ਓ ਦਾ ਠੰਡਾ ਪਾਣੀ ਪਾਇਆ ਜਾਇਆ ਕਰੇਗਾ ਤਾਂ ਜੋ ਲੋੜਵੰਦ ਲੋਕਾਂ ਨੂੰ ਪਾਣੀ ਦੀ ਕਮੀ ਮਹਿਸੂਸ ਨਾ ਹੋਵੇ ਅਤੇ ਨਾਲ ਹੀ ਡਾ. ਗਿੱਲ ਨੇ ਦਾਨੀ ਸੱਜਣਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦੇ, ਐੱਸ.ਡੀ.ਐੱਮ ਦਫਤਰ ਦੇ ਮੁਲਾਜ਼ਮ ਹਾਜ਼ਿਰ ਸਨ। Author : Malout Live