Malout News

ਸ਼ੇਰਾਂਵਾਲੀ ਦੇ ਲਾਪਤਾ ਨੌਜਵਾਨ ਦਾ ਕਾਤਲ ਪੁਲਿਸ ਕੋਲ ਹੋਇਆ ਪੇਸ਼

ਮਲੋਟ (ਹੈਪੀ) : ਲੰਬੀ ਹਲਕੇ ਦੇ ਪਿੰਡ ਸ਼ੇਰਾਂਵਾਲੀ ਵਿਖੇ ਦੋ ਹਫਤੇ ਤੋਂ ਲਾਪਤਾ ਨੌਜਵਾਨ ਦੇ ਕਾਤਲ ਨੇ ਖੁਦ ਹੀ ਆਪਣੇ ਆਪ ਨੂੰ ਪੁਲਿਸ ਕੋਲ ਪੇਸ਼ ਕਰਕੇ ਕਤਲ ਕਬੂਲ ਕਰ ਲਿਆ । ਇਸ ਸਬੰਧੀ ਮਲੋਟ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ ਮਨਵਿੰਦਰਬੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਸ਼ੇਰਾਂਵਾਲੀ ਤੋਂ 25 ਅਗਸਤ ਨੂੰ ਕੰਵਲਜੀਤ ਸਿੰਘ ਲਾਪਤਾ ਸੀ । ਇਸ ਸਬੰਧੀ ਮ੍ਰਿਤਕ ਦੀ ਪਤਨੀ ਸਿਮਰਜੀਤ ਕੌਰ ਦੇ ਬਿਆਨਾਂ ਦੇ ਅਧਾਰ ਤੇ 4 ਸਤੰਬਰ ਨੂੰ ਥਾਣਾ ਲੰਬੀ ਵਿਖੇ ਪਰਚਾ ਦਰਜ ਕੀਤਾ ਗਿਆ ਸੀ । ਐਸ.ਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਪੜਤਾਲ ਦੌਰਾਨ ਸ਼ੇਰਾਂਵਾਲੀ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਨੇ ਪਿੰਡ ਦੇ ਹੀ ਵਸਨੀਕ ਲਾਭ ਸਿੰਘ ਪੁੱਤਰ ਧੰਨਾ ਸਿੰਘ ਨੂੰ ਲੰਬੀ ਥਾਣੇ ਵਿਖੇ ਪੇਸ਼ ਕੀਤਾ ਜਿਥੇ ਲਾਭ ਸਿੰਘ ਨੇ ਮੰਨਿਆ ਕਿ ਉਸਨੇ ਹੀ ਕੰਵਲਜੀਤ ਦਾ ਕਤਲ ਕਰਕੇ ਲਾਸ਼ ਆਪਣੇ ਘਰ ਟੋਆ ਪੱਟ ਕੇ ਦੱਬ ਦਿੱਤੀ ਹੈ । ਪੁਲਿਸ ਵੱਲੋਂ ਮੌਕੇ ਤੇ ਜਾ ਕੇ ਲਾਸ਼ ਬਰਾਮਦ ਕਰ ਲਈ ਗਈ । ਐਸ ਪੀ ਨੇ ਦੱਸਿਆ ਕਿ ਲਾਭ ਸਿੰਘ ਨੂੰ ਸ਼ੱਕ ਸੀ ਕਿ ਕੰਵਲਜੀਤ ਉਸਦੀ ਲੜਕੀ ਤੇ ਮੈਲੀ ਅੱਖ ਰੱਖਦਾ ਹੈ ਜਿਸ ਕਰਕੇ ਉਸਨੇ ਇਸ ਕਾਰੇ ਨੂੰ ਅੰਜਾਮ ਦਿੱਤਾ । ਪੁਲਿਸ ਵੱਲੋਂ ਲਾਭ ਸਿੰਘ ਨੂੰ ਗ੍ਰਿਫਤਾਰ ਕਰਕੇ ਹੋਰ ਡੁੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *

Back to top button