Malout News

ਨਸ਼ਾ ਤਸਕਰਾਂ ਵੱਲੋ ਸ਼ਰੇਆਮ ਚਲਾਈਆਂ 3 ਘਰਾਂ ‘ਤੇ ਗੋਲੀਆਂ, ਇਕ ਜ਼ਖਮੀ

ਮਲੋਟ:- ਬੀਤੇ ਦਿਨ ਮਲੋਟ ਨਜ਼ਦੀਕ ਪਿੰਡ ਸ਼ਾਮ ਖੇੜਾ ਦੇ ਲੋਕਾਂ ਵਿਚ ਉਸ ਸਮੇ ਡਰ ਦਾ ਮਾਹੌਲ ਬਣ ਗਿਆ ਜਦ ਕੁਝ ਲੋਕਾਂ ਵੱਲੋਂ ਸ਼ਰੇਆਮ ਤਿੰਨ ਘਰਾਂ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਰਕੇ ਇਕ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਬਜ਼ੁਰਗ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਜਸਮੀਤ ਸਿੰਘ ਅਤੇ ਐੱਸ.ਪੀ. ਮਲੌਟ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਪਿੰਡ ਦਾ ਇਕ ਨੌਜਵਾਨ ਸੱਤਪਾਲ ਸਿੰਘ ਸੱਤੀ ਜੋ ਕਿ ਨਸ਼ੇ ਦੀ ਤਸੱਕਰੀ ਕਰਦਾ ਹੈ, ਜਿਸ ਨੂੰ ਸ਼ੱਕ ਹੈ ਕੇ ਉਸ ਦੀ ਸ਼ਿਕਾਇਤ ਪੁਲਿਸ ਨੂੰ ਅਸੀਂ ਦਿੱਤੀ ਹੈ। ਜਿਸ ਦੇ ਚੱਲਦੇ ਉਸ ਵੱਲੋਂ ਆਪਣੇ ਕੁਝ ਸਾਥੀਆਂ ਸਮੇਤ ਤਿੰਨ ਘਰਾਂ ‘ਚ ਮੌਜੂਦਾ ਸਰਪੰਚ ਪ੍ਰਤੀਮ ਸਿੰਘ, ਫੁਮਨ ਸਿੰਘ ਅਤੇ ਅਮਰ ਸਿੰਘ ਦੇ ਘਰ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਘਰ ਦੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਅਮਰ ਸਿੰਘ ਦੇ ਗੋਲੀ ਲੱਗ ਗਈ। ਪੀੜਤ ਪਰਿਵਾਰਾਂ ਵੱਲੋਂ ਉਕਤ ਤਸਕਰਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਡੀ.ਐੱਸ.ਪੀ. ਜਮਸੀਤ ਸਿੰਘ ਨੇ ਦੱਸਿਆ ਕਿ ਏਸੇ ਹੀ ਪਿੰਡ ਦਾ ਸੱਤਪਾਲ ਸਿੰਘ ਸੱਤੀ ਜਿਸ ‘ਤੇ ਪਹਿਲਾ ਵੀ ਨਸ਼ਾ ਤਸੱਕਰੀ ਦੇ ਮਾਮਲਾ ਦਰਜ ਹਨ। ਪੁਲਿਸ ਵੱਲੋ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *

Back to top button