District NewsMalout News
ਐੱਸ.ਡੀ.ਓ ਤੋਂ ਪ੍ਰਮੋਟ ਹੋ ਬਣੇ ਅਸਿਸਟੈਂਟ ਐਕਸੀਅਨ ਇੰਜ. ਇਕਬਾਲ ਸਿੰਘ ਢਿੱਲੋਂ
ਮਲੋਟ:- ਅਬੁਲਖੁਰਾਣਾ ਸਬ-ਡਿਵੀਜਨ ਵਿਖੇ ਬਤੌਰ ਐੱਸ.ਡੀ.ਓ ਸੇਵਾਵਾਂ ਨਿਭਾ ਰਹੇ ਇੰਜੀਨਿਅਰ ਇਕਬਾਲ ਸਿੰਘ ਢਿੱਲੋਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਅੱਜ ਵਿਭਾਗ ਵੱਲੋਂ ਉਨ੍ਹਾਂ ਨੂੰ ਅਸਿਸਟੈਂਟ ਐਕਸੀਅਨ ਪ੍ਰਮੋਟ ਕਰ ਦਿੱਤਾ ਗਿਆ। ਇਸ ਦੌਰਾਨ ਇਕਬਾਲ ਸਿੰਘ ਢਿੱਲੋਂ ਨੇ ਮਲੋਟ ਲਾਈਵ ਟੀਮ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ
ਉਹ ਆਪਣੀ ਸੇਵਾਵਾਂ ਇਸੇ ਤਰ੍ਹਾਂ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ ਅਤੇ ਵਿਭਾਗ ਦੁਆਰਾ ਜੋ ਵੀ ਡਿਊਟੀ ਲਗਾਈ ਜਾਂਦੀ ਹੈ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਡਿਊਟੀ ਸਮੇਂ ਦੌਰਾਨ ਕੋਈ ਵੀ ਖਪਤਕਾਰ ਆਪਣੀ ਸਮੱਸਿਆ ਸੰਬੰਧੀ ਉਨ੍ਹਾਂ ਨੂੰ ਸਿੱਧਾ ਆ ਕੇ ਮਿਲ ਸਕਦਾ ਹੈ।