Malout News

ਸ.ਰਣਜੀਤ ਪਾਟਿਲ ਦੀ ਧੀ ਦੀ ਹੋਈ ਬੇਵਕਤੀ ਮੌਤ ਤੇ ਸ.ਗੋਪਾਲ ਸਿੰਘ ਉਪ-ਸਕੱਤਰ ਲੋਕ ਸੰਪਰਕ ਵਿਭਾਗ ਪੰਜਾਬ ਨੇ ਕੀਤਾ ਅਫਸੋਸ ਪ੍ਰਗਟ

ਮਲੋਟ:- ਅੱਜ ਸ.ਗੋਪਾਲ ਸਿੰਘ ਉਪ-ਸਕੱਤਰ ਲੋਕ ਸੰਪਰਕ ਵਿਭਾਗ ਪੰਜਾਬ ਨੇ ਬੀਤੇ ਦਿਨੀਂ ਅਜੀਤ ਅਖਬਾਰ ਦੇ ਪੱਤਰਕਾਰ ਸ.ਰਣਜੀਤ ਪਾਟਿਲ ਦੀ ਧੀ ਦੀ ਹੋਈ ਬੇਵਕਤੀ ਮੌਤ ਤੇ ਅਫਸੋਸ ਪ੍ਰਗਟ ਕਰਨ ਲਈ ਉਨ੍ਹਾ ਦੇ ਗ੍ਰਹਿ ਵਿਖੇ ਪਹੁੰਚੇ।

ਉਨ੍ਹਾਂ ਪਰਿਵਾਰ ਨਾਲ ਵਾਪਰੇ ਇਸ ਗਹਿਰੇ ਸਦਮੇ ਤੇ ਦੁੱਖ ਵਿਅਕਤ ਕਰਦੇ ਹੋਏ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹਨ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੇ। ਇਸ ਮੌਕੇ ਪ.ਸ.ਸ.ਬੋ ਮੈਂਬਰ ਲੈਕਚਰਾਰ ਗੁਰਲਾਲ ਸਿੰਘ ਅਤੇ ਲੈਕਚਰਾਰ ਸੁਨੀਲ ਗਲਹੋਤਰਾ ਵੀ ਉਨ੍ਹਾਂ ਦੇ ਨਾਲ ਮੋਜੂਦ ਸਨ।

Leave a Reply

Your email address will not be published. Required fields are marked *

Back to top button