Malout News

ਇਕ ਸਾਲ ਵਧੀਆ ਸੇਵਾਵਾਂ ਦੇਣ ਬਦਲੇ ਐਸ.ਡੀ.ਐਮ ਗੋਪਾਲ ਸਿੰਘ ਦਾ ਸ਼ਹਿਰ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ

ਮਲੋਟ:- (ਆਰਤੀ ਕਮਲ) : ਮਲੋਟ ਸ਼ਹਿਰ ਵਿਖੇ ਬਤੌਰ ਐਸ.ਡੀ.ਐਮ ਆਪਣਾ ਇਕ ਸਾਲ ਦਾ ਕਾਰਜਕਾਲ ਪੂਰਾ ਕਰਨ ਤੇ ਸ. ਗੋਪਾਲ ਸਿੰਘ ਦਾ ਅੱਜ ਮਲੋਟ ਦੇ ਨੌਜਵਾਨ ਸਮਾਜਸੇਵੀਆਂ ਅਤੇ ਸੰਸਥਾਵਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਸਬੰਧੀ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੋਹਿਤ ਸੋਨੀ ਵੱਲੋਂ ਸਿਟੀ ਅਵੇਰਨੈਸ ਸੁਸਾਇਟੀ, ਭਗਤ ਪੂਰਨ ਸਿੰਘ ਸੰਸਕਾਰ ਕੇਂਦਰ ਅਤੇ ਮਲੋਟ ਬਲੱਡ ਗਰੁੱਪ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਨਮਾਨ ਸਮਾਰੋਹ ਲਿਵਲ ਫਲਾਵਰ ਕਾਨਵੈਂਟ ਸਕੂਲ ਪਟੇਲ ਨਗਰ ਵਿਖੇ ਆਯੋਜਿਤ ਕੀਤਾ ਗਿਆ । ਇਸ ਮੌਕੇ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ, ਬਲਾਕ ਪ੍ਰਧਾਨ ਕਾਂਗਰਸ ਨੱਥੂ ਰਾਮ ਗਾਂਧੀ, ਸਾਬਕਾ ਨਗਰ ਕੌਂਸਲ ਪ੍ਰਧਾਨ ਸਤਿਗੁਰਦੇਵ ਪੱਪੀ, ਸਮਾਜਸੇਵੀ ਮੀਨੂੰ ਭਾਂਡਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਰਜਿੰਦਰ ਪਪਨੇਜਾ ਆਦਿ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਤੌਰ ਐਸ.ਡੀ.ਐਮ ਸ. ਗੋਪਾਲ ਸਿੰਘ ਨੇ ਮਲੋਟ ਸ਼ਹਿਰ ਦੇ ਵਿਕਾਸ ਅਤੇ ਲੋਕ ਹਿੱਤਾਂ ਲਈ ਹਮੇਸ਼ਾਂ ਪਹਿਲ ਦੇ ਅਧਾਰ ਤੇ ਕੰਮ ਕੀਤਾ ਹੈ । ਉਹ ਜਿਥੇ ਇਕ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਅਫਸਰ ਹਨ ਉਥੇ ਹੀ ਹਮੇਸ਼ਾਂ ਸਮਾਜ ਦੀ ਬਿਹਤਰੀ ਅਤੇ ਭਲਾਈ ਲਈ ਤਤਪਰ ਰਹਿੰਦੇ ਹਨ । ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਬਹੁਤ ਹੀ ਸ਼ਾਨਦਾਰ ਪੇਸ਼ਕਾਰੀਆਂ ਵੀ ਪ੍ਰਸਤੁਤ ਕੀਤੀਆਂ ਗਈਆਂ । ਅੰਤ ਵਿਚ ਸਮੂਹ ਪਤਵੰਤਿਆਂ ਵੱਲੋਂ ਐਸ.ਡੀ.ਐਮ ਗੋਪਾਲ ਸਿੰਘ ਨੂੰ ਇਕ ਯਾਦਗਾਰੀ ਸਨਮਾਨ ਚਿਣ ਭੇਂਟ ਕੀਤਾ ਗਿਆ ਅਤੇ ਸਕੂਲ ਵਿਖੇ ਉਹਨਾਂ ਦੇ ਕਰ ਕਮਲਾਂ ਤੋਂ ਪੌਦੇ ਵੀ ਲਗਾਏ ਗਏ । ਐਸ.ਡੀ.ਐਮ ਨੇ ਸੰਬੋਧਨ ਕਰਦਿਆਂ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨੌਜਵਾਨ ਵਰਗ ਅੰਦਰ ਸਮਾਜ ਭਲਾਈ ਦਾ ਜਜਬਾ ਹੋਣਾ ਬਹੁਤ ਹੀ ਜਰੂਰੀ ਹੈ ਤਾਂ ਹੀ ਇਹ ਦੇਸ਼ ਤਰੱਕੀ about proviron ਕਰ ਸਕਦਾ ਹੈ । ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਅਤੇ ਪ੍ਰਸ਼ਾਸਨ ਦੇ ਆਪਸੀ ਤਾਲਮੇਲ ਤੇ ਸਹਿਯੋਗ ਨਾਲ ਹੀ ਤਰੱਕੀ ਹੋ ਸਕਦੀ ਹੈ ਜਿਸ ਲਈ ਸ਼ਹਿਰ ਵਾਸੀ ਹਮੇਸ਼ਾਂ ਸਹਿਯੋਗ ਕਰਦੇ ਹਨ । ਸਟੇਜ ਸਕੱਤਰ ਦੀ ਭੂਮਿਕਾ ਪਰਮਿੰਦਰ ਭੱਟੀ ਵੱਲੋਂ ਬਖੂਬੀ ਨਿਭਾਈ ਗਈ । ਇਸ ਮੌਕੇ ਸਕੂਲ ਦੇ ਫਾਦਰ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ ।

Leave a Reply

Your email address will not be published. Required fields are marked *

Back to top button