ਐੱਸ.ਡੀ.ਐੱਮ. ਗੋਪਾਲ ਸਿੰਘ ਨੇ ਪਰਾਲੀ ਨਾ ਸਾੜਨ ਸਬੰਧੀ ਕੀਤੀ ਮੀਟਿੰਗ
ਮਲੋਟ:- ਗੋਪਾਲ ਸਿੰਘ ਪੀ.ਸੀ.ਐੱਸ. ਸਬ ਡਵੀਜ਼ਨ ਮੈਜਿਸਟ੍ਰੇਟ ਮਲੋਟ ਦੀ ਪ੍ਰਧਾਨਗੀ ਹੇਠ ਸਮੂਹ ਤਹਿਸੀਲ ਮਲੋਟ ਦੇ ਕੋਆਰਡੀਨੇਟਰਾਂ ਦੀ ਪਰਾਲੀ ਨਾ ਸਾੜਨ ਸਬੰਧੀ ਮੀਟਿੰਗ ਕੀਤੀ ਗਈ ਅਤੇ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਹੁਣ ਤੱਕ ਮਲੋਟ ਤਹਿਸੀਲ ਵਿਚ ਅੰਦਾਜ਼ਨ 20 ਪ੍ਰਤੀਸ਼ਤ ਝੋਨੇ ਦੀ ਕਟਾਈ ਹੋ ਚੁੱਕੀ ਹੈ। ਸਮੂਹ ਤਹਿਸੀਲ ਮਲੋਟ ਦੇ ਪਿੰਡਾਂ ਵਿਚ ਕਿਸਾਨਾਂ ਵਲੋਂ ਪਰਾਲੀ ਦੀਆਂ ਗੱਠਾਂ ਅਤੇ ਪਰਾਲੀ ਨੂੰ ਜ਼ਮੀਨ ਵਿਚ ਹੀ ਇਨਕਾਰਪੋਰੇਟ ਕੀਤਾ ਜਾ ਰਿਹਾ ਹੈ। ਐੱਸ.ਡੀ.ਐੱਮ. ਨੇ ਇਸ ਮੌਕੇ ਕੋਆਰਡੀਨੇਟਰ ਅਤੇ ਨੋਡਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਸਾਰੇ ਕਿਸਾਨਾਂ ਨਾਲ ਅਤੇ ਕਿਸਾਨਾਂ ਵਲੋਂ ਬਣਾਈ ਗਈ ਸੈਲਫ ਹੈਲਪ ਗਰੁੱਪਾਂ ਅਤੇ ਨਿੱਜੀ ਕਿਸਾਨਾਂ ਵਲੋਂ ਲਏ ਗਏ ਖੇਤੀ ਸੰਦਾਂ ਸਬੰਧੀ ਤਾਲਮੇਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਨਾਲ ਹੀ ਸਰਕਾਰ ਵਲੋਂ ਦਿੱਤੇ ਖੇਤੀ ਸੰਦਾਂ ਨੂੰ ਅੱਗੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਪ੍ਰਬੰਧਨ ਵਿਚ ਖੇਤੀ ਸੰਦਾਂ ਕਿਰਾਏ ਦੇ ਦਿੱਤੇ ਜਾਣ ਤੇ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇ। ਆਉਣ ਵਾਲੇ ਸਮੇਂ ਵਿਚ ਜੇਕਰ ਕੋਈ ਕਿਸਾਨ ਜਾਣਬੁੱਝ ਕੇ ਪਰਾਲੀ ਨੂੰ ਅੱਗ ਲਾਉਂਦਾ ਹੈ ਤਾਂ ਗਰਦਾਵਰੀ ਵਿਚ ਇੰਦਰਾਜ ਕਿਸੇ ਵੀ ਮਹਿਕਮੇ ਵਲੋਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਤੇ ਟਿਊਬਵੈੱਲ ਕੁਨੈਕਸ਼ਨਾਂ ਸਬੰਧੀ, ਵਿਦੇਸ਼ ਜਾਣ ਸਬੰਧੀ ਸਰਟੀਫਿਕੇਟ ਤੇ ਬੈਂਕ ਵਿਚ ਲਿਸਟਾਂ ਬਣਾਉਣ ਸਬੰਧੀ ਦਿੱਕਤਾਂ ਪੇਸ਼ ਆ ਸਕਦੀਆਂ ਹਨ।