District NewsMalout News

SBI ਬੈਂਕ ਕੈਰੋਂ ਕੱਟ ਮਲੋਟ ਦੇ ਨਜ਼ਦੀਕ ਦਿਨ ਦਿਹਾੜੇ ਮੋਟਰਸਾਇਕਲ ਹੋਇਆ ਚੋਰੀ

ਮਲੋਟ: ਬਾਬਾ ਦੀਪ ਸਿੰਘ ਨਗਰ ਮਲੋਟ ਦੇ ਵਸਨੀਕ ਨਰਸੀ ਰਾਮ ਸਪੁੱਤਰ ਗੁਰਬਚਨ ਰਾਮ ਦਾ ਪਲੈਟੀਨਾ ਮੋਟਰਸਾਇਕਲ ਜਿਸਦਾ ਨੰਬਰ PB-30-G-3661 ਮਾਡਲ 2011, ਰੰਗ ਕਾਲਾ ਜੋ ਕਿ ਬੀਤੀ ਦੁਪਹਿਰ ਕਰੀਬ 2:14 ਵਜੇ SBI ਬੈਂਕ ਕੈਰੋਂ ਕੱਟ ਦੇ ਨਜ਼ਦੀਕ ਚੋਰੀ ਹੋ ਗਿਆ। ਨਰਸੀ ਰਾਮ ਅਨੁਸਾਰ ਇਹ ਸਾਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਦੌਰਾਨ ਨਰਸੀ ਰਾਮ ਵੱਲੋਂ ਐੱਸ.ਐਚ.ਓ ਥਾਣਾ ਸਿਟੀ ਮਲੋਟ ਤੋਂ ਮੰਗ ਕੀਤੀ ਗਈ ਕਿ ਉਕਤ ਚੋਰ ਦੀ ਪਛਾਣ ਕਰ ਮੋਟਰਸਾਇਕਲ ਭਾਲਣ ਵਿੱਚ ਮੱਦਦ ਕੀਤੀ ਜਾਵੇ। ਨਰਸੀ ਰਾਮ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਜਾਣਕਾਰੀ ਮਿਲੇ ਤਾਂ ਉਹ 78377-29915 ਤੇ ਸੰਪਰਕ ਕਰੇ।

Author: Malout Live

Back to top button