District NewsMini StoriesPunjab
ਜ਼ਿਲ੍ਹਾ ਪੁਲਿਸ ਮੁਖੀ ਦੀ ਹਦਾਇਤਾਂ ਤੇ ਸਾਂਝ ਕੇਂਦਰ ਵੱਲੋਂ ਸੈਕਰਡ ਹਰਟ ਕੌਨਵੈਂਟ ਸਕੂਲ ਮਲੋਟ ਵਿਖੇ ਲਗਾਇਆ ਜਾਗਰੂਕ ਸੈਮੀਨਾਰ
ਮਲੋਟ:- ਬਾਲ ਮਿੱਤਰ ਪ੍ਰੋਗਰਾਮ ਤਹਿਤ ਮਾਨਯੋਗ ਐੱਸ.ਐੱਸ.ਪੀ ਸਾਹਿਬ ਦੇਦਿਸ਼ਾ-ਨਿਰਦੇਸ਼ਾ ਤਹਿਤ ਡੀ.ਐੱਸ.ਪੀ ਮਲੋਟ ਦੀ ਅਗਵਾਈ ਵਿੱਚ ਸੈਕਰਡ ਹਰਟ ਕੋਨਵੈਂਟ ਸਕੂਲ ਮਲੋਟ ਵਿਖੇ ਸਾਂਝ ਕੇਂਦਰਾਂ ਦੀ ਟੀਮ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੁਲਿਸ ਕੰਟਰੋਲ ਰੂਮ ਵੱਲੋਂ 112, 181 ਨੰਬਰ, ਸ਼ਕਤੀ ਪਬਲਿਕ ਐਪ
ਬਾਰੇ ਅਤੇ ਸਾਂਝ ਕੇਂਦਰਾਂ ਦੇ ਸਟਾਫ ਵੱਲੋਂ ਬੱਚਿਆ ਨੂੰ ਮੁਹੱਈਆ ਕਰਵਾਈਆ ਜਾ ਰਹੀਆ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਜਿਲ੍ਹਾ ਪੁਲਿਸ ਟ੍ਰੇਨਿੰਗ ਵੱਲੋਂ ਔਰਤਾਂ/ ਬੱਚਿਆ ਤੇ ਹੋਣ ਵਾਲੇ ਅਪਰਾਧ/ਕਾਨੂੰਨ ਅਤੇ ਮਹਿਲਾ ਪੁਲਿਸ ਮੁਲਾਜਮ ਵੱਲੋਂ ਕਵਿਤਾ ਦੇ ਜਰੀਏ, ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਦੌਰਾਨ ਕਰੀਬ ਸਕੂਲ ਦੇ700 ਬੱਚਿਆ ਨੇ ਹਿੱਸਾ ਲਿਆ।