District NewsMalout News
ਆਰਸੈੱਟੀ ਕੋਟਭਾਈ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ
ਮਲੋਟ:- ਸਟੇਟ ਬੈਂਕ ਆਫ ਇੰਡੀਆ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਆਰਸੈੱਟੀ ਕੋਟਭਾਈ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਅੱਜ “ਕੌਮਾਂਤਰੀ ਮਹਿਲਾ ਦਿਵਸ” ਆਰਸੈੱਟੀ ਵਿਚ ਚੱਲ ਰਹੇ ਬਿਊਟੀ ਪਾਰਲਰ ਮੈਨੇਜਮੈਂਟ ਕੋਰਸ ਦੀਆਂ ਸਿਖਿਆਰਥਣਾਂ ਅਤੇ ਆਰਸੈੱਟੀ ਦੇ ਲੇਡੀਜ਼ ਸਟਾਫ਼ ਵੱਲੋਂ ਕੇਕ ਕੱਟਣ ਦੀ ਰਸਮ ਨਾਲ ਸ਼ੁਰੂ ਕਰਕੇ ਮਨਾਇਆ ਗਿਆ।
ਇਸ ਮੌਕੇ ਸ਼੍ਰੀ ਭਗਵਾਨ ਸਿੰਘ ਮੱਕੜ ਸਟੇਟ ਬੈਂਕ ਆਫ ਇੰਡੀਆ‚ ਲੀਡ ਬੈਂਕ ਪ੍ਰਬੰਧਕ‚ ਮੁਕਤਸਰ ਅਤੇ ਸੰਸਥਾ ਦੇ ਡਾਇਰੈਕਟਰ ਸ਼੍ਰੀ ਸੁਰਿੰਦਰ ਸਿੰਘ ਢੱਲਾ ਵੱਲੋਂ ਮਹਿਲਾ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਸਾਰੀਆਂ ਮਹਿਲਾਵਾਂ ਦੇ ਚੰਗੇ ਭਵਿੱਖ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਸਮਾਗਮ ਦੇ ਦੌਰਾਨ ਬੋਲਦਿਆਂ ਅਧਿਕਾਰੀਆਂ ਨੇ ਸਿਖਿਆਰਥਣਾਂ ਨੂੰ ਜ਼ਿੰਦਗੀ ਵਿੱਚ ਸਮਾਜ ਅੰਦਰ ਆਪਣੀ ਵੱਖਰੀ ਪਹਿਚਾਣ ਬਣਾਉਣ ਅਤੇ ਸਵੈ ਰੁਜ਼ਗਾਰ ਅਪਨਾਉਣ ਲਈ ਪ੍ਰੇਰਿਤ ਕੀਤਾ