Sports

ਮੀਂਹ ਨੇ ਪਾਇਆ ਅੜਿੱਕਾ, ਜਿੱਥੋਂ ਖੇਡ ਖਤਮ ਹੋਈ ਉੱਥੋਂ ਅੱਜ ਹੋਵੇਗੀ ਸ਼ੁਰੂ

ਵਿਸ਼ਵ ਕੱਪ 2019 ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਸੈਮੀਫਾਈਨਲ ਮੈਚ ‘ਚ ਬਾਰਿਸ਼ ਨੇ ਅੜਿੱਕਾ ਪਾ ਦਿੱਤਾ। ਜਿਸ ਦੌਰਾਨ ਮੈਚ ਅੱਜ ਖੇਡਿਆ ਜਾਵੇਗਾ। ਮੰਗਲਵਾਰ ਨੂੰ ਹੋਏ ਮੈਚ ‘ਚ ਨਿਊਜ਼ੀਲੈਂਡ ਦੀ ਪਾਰੀ ਦੇ ਦੌਰਾਨ ਬਾਰਿਸ਼ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗਾ। ਅੱਜ ਵੀ ਬਾਰਿਸ਼ ਆਉਣ ਦੀ ਸੰਭਾਵਨਾ ਹੈ ਜੇਕਰ ਮੈਚ ਦੌਰਾਨ ਬਾਰਿਸ਼ ਆਉਂਦੀ ਹੈ ਤਾਂ ਭਾਰਤ ਲੀਗ ਦੌਰ ‘ਚ ਸਭ ਤੋਂ ਜ਼ਿਆਦਾ ਜਿੱਤ ਹਾਸਲ ਕਰਨ ਦੇ ਕਾਰਨ ਫਾਈਨਲ ‘ਚ ਪਹੁੰਚ ਜਾਵੇਗਾ। ਕਿਉਂਕਿ ਭਾਰਤ ਦਾ ਲੀਗ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਉਸ ਨੇ 9 ਵਿਚੋਂ 7 ਮੈਚ ਜਿੱਤੇ ਹਨ ਤੇ ਲੀਗ ਸਟੇਜ ਵਿਚ ਟਾਪ ਦਾ ਸਥਾਨ ਹਾਸਲ ਕੀਤਾ ਸੀ। ਜਦਕਿ ਨਿਊਜ਼ੀਲੈਂਡ ਚੌਥੇ ਨੰਬਰ ‘ਤੇ ਰਿਹਾ ਸੀ। ਉਸ ਨੇ 9 ਵਿਚੋਂ 5 ਮੈਚ ਜਿੱਤੇ ਸਨ।

Leave a Reply

Your email address will not be published. Required fields are marked *

Back to top button