District NewsMalout News

ਸਿਵਲ ਸਰਜਨ ਬਠਿੰਡਾ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਕਰਵਾਈ ਗਈ ਕੁਆਟਰਲੀ ਰੀਵਿਊ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਸਿਹਤ ਵਿਭਾਗ ਰਾਜ ਪੱਧਰ ਦੇ ਦਫਤਰ PSACS ਪ੍ਰਾਪਤ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਅੱਜ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਸਥਿਤ ਮੀਟਿੰਗ ਹਾਲ ਵਿੱਚ ICTC ਅਤੇ STI ਦੀ Quarterly ਰੀਵਿਊ ਮੀਟਿੰਗ ਰੱਖੀ ਗਈ। ਇਸ ਮੀਟਿੰਗ ਵਿਚ ਦਿਸ਼ਾ ਕਲਸਟਰ ਬਠਿੰਡਾ ਅਧੀਨ ਵੱਖ-ਵੱਖ ਜਿਲ੍ਹਿਆਂ ਦਾ ਸਟਾਫ ਹਾਜ਼ਿਰ ਹੋਇਆ। ਇਸ ਮੌਕੇ ਰਾਜ ਪੱਧਰ ਤੋਂ Assistent Director (PPTCT) ਕਮਲਜੀਤ ਕੌਰ, ਅਤੇ (Lab Services) ਰਵਨੀਤ ਕੌਰ ਵੀ ਹਾਜ਼ਿਰ ਹੋਏ।

ਇਸ ਦੌਰਾਨ ਜਿਲ੍ਹਾ ਏਡਜ਼ ਕੰਟਰੋਲ ਅਫਸਰ ਬਠਿੰਡਾ ਡਾ. ਰੋਜ਼ੀ ਅਗਰਵਾਲ ਨੇ ਦੱਸਿਆ ਕਿ ਇਸ ਰੀਵਿਊ ਮੀਟਿੰਗ ਦਾ ਮੁੱਖ ਮਕਸਦ ਐੱਚ.ਆਈ.ਵੀ ਰਿਐਕਟਿਵ ਅਤੇ ਸ਼ੱਕੀ ਮਰੀਜਾਂ ਦੀ ਪੂਰੀ ਜਾਂਚ ਸਮੇਂ ਰਹਿੰਦੇ ਪੂਰਾ ਇਲਾਜ ਮੁਹੱਈਆ ਕਰਾਉਣ ਲਈ ਸਟਾਫ ਨੂੰ ਗਾਈਡ ਕਰਨਾ ਹੈ। ਇਸ ਮੀਟਿੰਗ ਵਿੱਚ ਦਿਸ਼ਾ ਕਲਸਟਰ ਬਠਿੰਡਾ ਦੇ ਕਲਸਟਰ ਪ੍ਰੋਗਰਾਮ ਮੈਨੇਜਰ ਪ੍ਰਭਜੋਤ ਕੌਰ, ਕਲੀਨਿਕਲ ਸਰਵਿਸ ਅਫ਼ਸਰ ਪ੍ਰਭਜੋਤ ਸਿੰਘ ਅਤੇ ਡੀ.ਐੱਮ.ਡੀ.ਓ ਸੋਨੀਆ ਰਾਣੀ ਵੀ ਸ਼ਾਮਿਲ ਸਨ।

Author : Malout Live

Back to top button