ਪੰਜਾਬ ਧਾਮੀਕਾ ਕਾਈ ਕਰਾਟੇ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਵਿਖੇ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ
ਮਲੋਟ: ਪੰਜਾਬ ਧਾਮੀਕਾ ਕਾਈ ਕਰਾਟੇ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਵਿਖੇ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਰਾਜਾਂ ਦੇ 350 ਖਿਡਾਰੀਆਂ ਨੇ ਭਾਗ ਲਿਆ ਅਤੇ ਪੰਜਾਬ ਟੀਮ ਵਿੱਚ ਗੁਰਮੀਤ ਕਰਾਟੇ ਅਕੈਡਮੀ ਮਲੋਟ ਦੇ ਖਿਡਾਰੀਆਂ ਨੇ ਕਰਾਟੇ ਕਲ੍ਹਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਬ ਜੂਨੀਅਰ 30 ਕਿਲੋ ਵਰਗ ਵਿੱਚੋਂ ਸੁਮਨਪ੍ਰੀਤ ਸਿੰਘ ਜੀ.ਐੱਨ.ਡੀ ਸਕੂਲ ਨੇ ਗੋਲਡ ਮੈਡਲ, 50 ਕਿਲੋ ਵਰਗ ਵਿੱਚੋਂ ਸੁਜ਼ਲ ਬ੍ਰਮ ਰਿਸ਼ੀ ਸਕੂਲ ਨੇ ਗੋਲਡ ਮੈਡਲ ਅਤੇ
ਸੀਨੀਅਰ ਲੜਕੀਆਂ ਵਿੱਚੋਂ ਹਰਪ੍ਰੀਤ ਕੌਰ ਨੇ 70 ਕਿਲੋ ਵਰਗ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਮੌਕੇ ਕਰਾਟੇ ਕੋਚ ਗੁਰਮੀਤ ਸਿੰਘ ਚੀਫ ਇੰਸਟ੍ਰਕਟਰ ਚੀਫ ਟੈਕਨੀਕਲ ਡਾਇਰੈਕਟਰ ਪੰਜਾਬ ਨੇ ਦੱਸਿਆ ਕੇ ਪੰਜਾਬ ਸਰਕਾਰ ਵੱਲੋਂ ਆਤਮ ਰੱਖਿਆ ਦੇ ਲਈ ਹੁਣ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ਕਰਾਟੇ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਇਸ ਦੌਰਾਨ ਜੇਤੂ ਖਿਡਾਰੀਆਂ ਨੂੰ ਸਪੋਰਟਸ ਕਰਾਟੇ ਐਸੋਸੀਏਸ਼ਨ ਮਲੋਟ ਵੱਲੋਂ ਇਨਾਮ ਵੀ ਦਿੱਤੇ ਗਏ। Author: Malout Live