ਦੱਸ ਮੰਡੀਆਂ ਵਿੱਚ ਮਾਨਯੋਗ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੂੰ ਮਜ਼ਦੂਰੀ ਬਾਬਤ ਦਿੱਤੇ ਮੰਗ-ਪੱਤਰ ਦੇ ਲਾਏ ਗਏ ਫਲੈਕਸ

ਮਲੋਟ: ਦਾਣਾ ਮੰਡੀ ਦੇ ਮਜ਼ਦੂਰਾਂ ਦੀ ਮਜ਼ਦੂਰੀ ਬਾਬਤ ਪਿਛਲੇ ਦਿਨੀਂ ਮਲੋਟ ਵਿਖੇ ਮਾਨਯੋਗ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਉਸ ਮੰਗ-ਪੱਤਰ ਦੇ ਫਲੈਕਸ ਦੱਸ ਮੰਡੀਆਂ ਵਿੱਚ ਲਗਾਉਣ ਦੀ ਪ੍ਰਕਿਰਿਆ ਮਲੋਟ ਮੰਡੀ ਅਤੇ ਮੰਡੀ ਕਿੱਲਿਆਂਵਾਲੀ ਤੋਂ ਸ਼ੁਰੂ ਕੀਤੀ ਗਈ। ਇਸ ਮੌਕੇ ਮਲੋਟ ਤੋਂ ਜੈ ਪ੍ਰਕਾਸ਼ ਬੋਸ, ਲਛਮਣ ਦਾਸ ਬੋਸ ਪ੍ਰਧਾਨ ਦਾਣਾ ਮੰਡੀ ਮਜ਼ਦੂਰ ਯੂਨੀਅਨ ਮਲੋਟ, ਕਾਲਾ ਰਾਮ ਖੰਨਾ, ਪ੍ਰੇਮ ਮੋਰਵਾਲ "ਟੈਣੀ", ਟਿੰਕੂ ਖੰਨਾ, ਜੇਕੇ ਦੇਢਾਣ,

ਮੰਡੀ ਕਿੱਲਿਆਂਵਾਲੀ ਤੋਂ ਕਾਮਰੇਡ ਰਾਜ ਕੁਮਾਰ ਖਰੇਰਾ ਪ੍ਰਧਾਨ ਦਾਣਾ ਮੰਡੀ ਮਜ਼ਦੂਰ ਯੂਨੀਅਨ ਮੰਡੀ ਕਿੱਲਿਆਂਵਾਲੀ, ਮੋਹਨ ਲਾਲ, ਸੋਨੂੰ ਭਸੋਡ਼, ਮੰਗੇ ਭਸੋਡ਼ ਅਤੇ ਗਿੱਦਡ਼ਬਾਹਾ ਤੋਂ ਜੀਵਨ ਕੁਮਾਰ ਮਹਾਂਵੀਰ ਜਿਲ੍ਹਾ ਜੁਆਇੰਟ ਸਕੱਤਰ ਯੂਥ "ਆਪ" ਸ਼੍ਰੀ ਮੁਕਤਸਰ ਸਾਹਿਬ ਅਤੇ ਸੁਦੇਸ਼ ਪਾਲ ਸਿੰਘ ਮਲੋਟ, ਸੂਬਾ ਵਾਇਸ ਪ੍ਰਧਾਨ, ਅਨਾਜ ਮੰਡੀ ਮਜ਼ਦੂਰ ਸੰਘ ਵੱਲੋਂ ਦਾਣਾ ਮੰਡੀ ਦੇ ਮਜ਼ਦੂਰਾਂ ਨੂੰ ਪੁਰਜ਼ੋਰ ਬੇਨਤੀ ਕੀਤੀ ਗਈ ਕਿ ਧਰਨੇ ਅਤੇ ਰੋਸ ਮੁਜ਼ਾਹਰੇ ਛੱਡ ਕੇ ਸਰਕਾਰ ਨਾਲ ਮਿਲ ਕੇ ਗੱਲਬਾਤ ਕੀਤੀ ਜਾਵੇ। Author: Malout Live