District NewsMalout News

PSEB ਨੇ ਖੋਲ੍ਹਿਆ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਪੋਰਟਲ, ਫਾਰਮ ਭਰਨ ‘ਚ ਹੋਈ ਦੇਰ ਤਾਂ ਲੱਗੇਗਾ ਭਾਰੀ ਜੁਰਮਾਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਸਾਰੇ ਸੰਬੰਧਿਤ ਸਕੂਲਾਂ ਦੇ ਲਈ ਸੈਸ਼ਨ 2024-25 ਲਈ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਕਰਨ ਲਈ ਆਨਲਾਈਨ ਪੋਰਟਲ ਖੋਲ੍ਹ ਦਿੱਤਾ ਗਿਆ ਹੈ। 9ਵੀਂ ਅਤੇ 11 ਵੀਂ ਜਮਾਤ ਦੇ ਵਿਦਿਆਰਥੀਆਂ ਲਈ 26 ਜੂਨ ਤੋਂ 21 ਅਗਸਤ ਤੱਕ ਬਿਨਾਂ ਲੇਟ ਫ਼ੀਸ, 22 ਅਗਸਤ ਤੋਂ 17 ਸਤੰਬਰ ਤੱਕ 500 ਪ੍ਰਤੀ ਵਿਦਿਆਰਥੀ ਲੇਟ ਫੀਸ ਦੇ ਨਾਲ ਅਤੇ 18 ਸਤੰਬਰ ਤੋਂ 9 ਅਕਤੂਬਰ ਤੱਕ 1500 ਪ੍ਰਤੀ ਵਿਦਿਆਰਥੀ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ। ਇਸੇ ਤਰ੍ਹਾਂ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ 4 ਜੁਲਾਈ ਤੋਂ 28 ਅਗਸਤ ਤੱਕ ਬਿਨਾਂ ਲੇਟ ਫੀਸ, 29 ਅਗਸਤ ਤੋਂ 17 ਸਤੰਬਰ ਤੱਕ 500 ਤੱਕ ਪ੍ਰਤੀ ਵਿਦਿਆਰਥੀ ਲੇਟ ਫੀਸ ਦੇ ਨਾਲ ਅਤੇ 18 ਸਤੰਬਰ ਤੋਂ 9 ਅਕਤੂਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਦੇ ਨਾਲ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ।

ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਕਰਨ ਲਈ ਬੋਰਡ ਵੱਲੋਂ ਨਿਰਧਾਰਿਤ ਜਾਰੀ ਸ਼ਡਿਊਲ ‘ਚ ਹੀ ਬਣਦੀ ਫ਼ੀਸ ਅਤੇ ਜੁਰਮਾਨਾ ਫੀਸ ਦੇ ਨਾਲ ਇਹ ਕੰਮ ਪੂਰਾ ਕਰਵਾਇਆ ਜਾਣਾ ਅਤਿ ਜ਼ਰੂਰੀ ਹੈ ਕਿਉਂਕਿ ਨਿਰਧਾਰਿਤ ਸਡਿਊਲ ਤੋਂ ਬਾਅਦ ਇਸ ਦੇ ਸਮੇਂ ਵਿਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬੋਰਡ ਨੇ ਕਿਹਾ ਕਿ ਸਕੂਲ ਮੁੱਖੀ ਬਿਨਾਂ ਲੇਟ ਫ਼ੀਸ ਦਿੱਤੇ ਸਮੇਂ ਦੌਰਾਨ ਹੀ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਦਾ ਕੰਮ ਪੂਰਾ ਕਰਵਾਉਣ। ਬਿਨਾਂ ਲੇਟ ਫੀਸ ਸਮਾਂ ਨਿਕਲ ਜਾਣ ਤੋਂ ਬਾਅਦ ਜੇਕਰ ਕਿਸੇ ਸਕੂਲ ਮੁੱਖੀ ਵੱਲੋਂ ਜੁਰਮਾਨਾ ਮੁਆਫੀ ਲਈ ਅਰਜ਼ੀ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਜੇਕਰ ਕਿਸੇ ਵੀ ਵਿਦਿਆਰਥੀ ਦੀ ਐਂਟਰੀ ਕਿਸੇ ਵੀ ਕਾਰਨ ਰਹਿ ਜਾਂਦੀ ਹੈ ਤਾਂ ਇਸ ਦੀ ਨਿਰੇਲ ਜ਼ਿੰਮੇਵਾਰੀ ਸਕੂਲ ਮੁੱਖੀ/ਮੁਲਾਜ਼ਮ ਦੀ ਹੋਵੇਗੀ। ਅਜਿਹੇ ਵਿਦਿਆਰਥੀਆਂ ਦੇ ਨਿਰਧਾਰਿਤ ਬਡਿਊਲ ਤੋਂ ਬਾਅਦ ਆਨਲਾਈਨ ਐਂਟਰੀ ਰਜਿਸਟ੍ਰੇਸ਼ਨ ਕਰਨ ਦਾ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ।

Author : Malout Live

Back to top button