ਮੁਕਤਸਰ ਵਿੱਚ ਬਣਾਏ ਜਾ ਰਹੇ ਹਨ 9 ਮਾਡਲ, 5 ਪਿੰਕ ਬੂਥ ਤੇ ਅੰਗਹੀਣ ਵਿਅਕਤੀਆਂ ਲਈ ਵਿਸ਼ੇਸ ਬੂਥ, ਹਲਕੇ ਦੇ ਹਰ 213 ਬੂਥਾਂ ਤੇ ਹੋਣਗੇ ਆਕਰਸ਼ਕ ਤੇ ਵਧੀਆਂ ਪ੍ਰਬੰਧ-ਰਿਟਰਨਿੰਗ ਅਫ਼ਸਰ-086 ਮੁਕਤਸਰ

ਮਲੋਟ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ):- ਮੁੱਖ ਚੋਣ ਕਮਿਸ਼ਨ, ਪੰਜਾਬ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਦੀ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ-086 ਮੁਕਤਸਰ ਵਿੱਚ ਬੂਥਾਂ ਤੇ ਆਉਣ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੋਟਰ ਆਪਣੀ ਵੋਟ ਬਿਨਾਂ ਕਿਸੇ ਡਰ-ਭੈ, ਲਾਲਚ ਦੇ ਨਿਰਪੱਖ ਹੋ ਕੇ ਉਤਸ਼ਾਹ ਨਾਲ ਵੋਟ ਪੋਲ ਕਰਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਸਵਰਨਜੀਤ ਕੌਰ ਰਿਟਰਨਿੰਗ ਅਫਸ਼ਰ-086 ਵੱਲੋਂ ਦੱਸਿਆ ਗਿਆ ਕਿ ਹਲਕੇ ਦੇ ਸਾਰੇ ਬੂਥਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉੱਥੇ ਆਉਣ ਵਾਲੇ ਵੋਟਰ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਵਿਧਾਨ ਸਭਾ ਹਲਕਾ-086 ਮੁਕਤਸਰ ਵਿੱਚ ਬੂਥਾਂ ਤੇ ਆਉਣ ਵਾਲੇ ਵੋਟਰਾਂ ਲਈ ਹਰ ਬੂਥ ਤੇ ਸਵਾਗਤੀ ਗੇਟ, ਕਾਰਪੈਟ, ਸ਼ੇਰਾ ਮਸਕਟ, ਸ਼ਮਿਆਨਾ, ਬੈਠਣ ਲਈ ਕੁਰਸੀਆਂ, ਪੀਣ ਵਾਲਾ ਪਾਣੀ, ਵੋਟਰਾਂ ਦੀ ਮੱਦਦ ਲਈ ਚੋਣ ਮਿੱਤਰ, ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ਵਹੀਲ ਚੇਅਰ ਅਤੇ ਜੇਕਰ ਕੋਈ ਵੋਟਰ ਆਪਣੇ ਨਾਲ ਛੋਟਾ ਬੱਚਾ ਲੈ ਕੇ ਆਉਂਦਾ ਹੈ ਤਾਂ ਉਸ ਦੇ ਲਈ ਆਂਗਣਵਾੜੀ ਵਰਕਰਾਂ ਰਾਹੀਂ ਕਰੈੱਚ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਿਨਾ ਜੇਕਰ ਕੋਈ ਵੋਟਰ ਪੋਲਿੰਗ ਬੂਥ ਤੇ ਸਾਧਨ ਰਾਹੀਂ ਜਾਣਾ ਚਾਹੁੰਦਾ ਹੈ ਤਾਂ ਉਸ ਲਈ ਵਿਸ਼ੇਸ ਤੌਰ ਤੇ ਫਰੀ ਆਟੋਜ਼ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨੂੰ ਫਲੈਕਸ, ਸ਼ੇਰਾ ਮਸ਼ਕਟ ਨਾਲ ਸਜਾਇਆ ਜਾ ਰਿਹਾ ਹੈ, ਜਿਸ ਦੀ ਆਪਣੀ ਇੱਕ ਵੱਖਰੀ ਦਿੱਖ ਹੋਵੇਗੀ। ਇਸ ਤੋਂ ਇਲਾਵਾ ਉਨਾਂ ਇਹ ਵੀ ਦੱਸਿਆ ਕਿ ਹਲਕਾ-086 ਮੁਕਤਸਰ ਦੇ ਸਾਰੇ ਹੀ ਬੂਥਾਂ ਤੇ ਕੁਰਸੀਆਂ, ਸ਼ਮਿਆਨਾ, ਸਵਾਗਤੀ ਗੇਟ ਲਗਾਏ ਜਾ ਰਹੇ ਹਨ ਤਾਂ ਜੋ ਵੋਟ ਪਾਉਣ ਆਉਣ ਵਾਲੇ ਵੋਟਰ ਨੂੰ ਬੂਥ ਤੇ ਆ ਕੇ ਤਿਉਹਾਰ ਵਰਗਾ ਮਾਹੌਲ ਲੱਗੇ। ਇਸ ਤੋਂ ਇਲਾਵਾ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਗੁਰੂ ਨਾਨਕ ਕਾਲਜ, ਡੇਰਾ ਭਾਈ ਮਸਤਾਨ ਸਿੰਘ ਵਿੱਚ ਮਾਡਲ ਪੋਲਿੰਗ ਬੂਥ, ਸਰਕਾਰੀ ਐਲੀਮੈਂਟਰੀ ਸਕੂਲ ਕੈਨਾਲ ਕਾਲੋਨੀ, ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਪਿੰਕ ਬੂਥ ਅਤੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿੱਚ ਸ਼ਣ ਬੂਥ ਬਣਾਏ ਜਾ ਰਹੇ ਹਨ। ਇਨ੍ਹਾਂ ਬੂਥਾਂ ਨੂੰ ਵਿਸ਼ੇਸ ਤੌਰ ਤੇ ਮੈਟ, ਗੁਬਾਰੇ, ਫਲੈਕਸ, ਫੁੱਲਾਂ ਆਦਿ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਜਾ ਰਿਹਾ ਹੈ ਜੋ ਵੋਟਰਾਂ ਲਈ ਖਿੱਚ ਦਾ ਪ੍ਰਤੀਕ ਹੋਣਗੇ। ਇਸੇ ਤਰਾਂ ਮਲੋਟ, ਗਿੱਦੜਬਾਹਾ ਅਤੇ ਲੰਬੀ ਹਲਕਿਆਂ ਵਿੱਚ ਵੀ ਵੋਟਰਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਬਿਨ੍ਹਾਂ ਜੋ ਨੌਜਵਾਨ ਵੋਟਰ ਪਹਿਲੀ ਵਾਰ ਆਪਣੀ ਵੋਟ ਪਾਉਣਗੇ ਉਨਾਂ ਨੂੰ ਸਨਮਾਨ ਪੱਤਰ ਦੇ ਕੇ ਨਿਵਾਜ਼ਿਆ ਜਾਵੇਗਾ।