District NewsMalout News

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਵੱਲੋਂ 27 ਮਈ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਵੱਲੋਂ 27 ਮਈ ਨੂੰ ਸਵੇਰੇ 9:00 ਵਜੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੈਂਪ ਦਾ ਸਥਾਨ ਐਲ.ਐਂਡ.ਟੀ ਫਾਇਨਾਂਸ, ਭੁੱਲਰ ਕਲੌਨੀ ਸ਼੍ਰੀ ਮੁਕਤਸਰ ਸਾਹਿਬ ਹੈ। ਇਸ ਕੈਂਪ ਵਿੱਚ ਐਲ.ਐਂਡ.ਟੀ ਫਾਇਨਾਂਸ ਵੱਲੋਂ ਫੀਲਡ ਲੋਨ ਅਫਸਰ ਦੀਆਂ 50 ਅਸਾਮੀਆਂ (ਲੜਕੇ) ਲਈ ਭਰਤੀ ਕੀਤੀ ਜਾ ਰਹੀ ਹੈ।

ਪ੍ਰਾਰਥੀ ਦੀ ਯੋਗਤਾ 12 ਵੀਂ ਜਾਂ ਇਸ ਤੋਂ ਵੱਧ ਹੋਵੇ। ਉਮਰ 18 ਤੋਂ 31 ਸਾਲ ਹੋਵੇ। ਕੈਂਪ ਵਿੱਚ ਭਾਗ ਲੈਣ ਸਮੇਂ ਪ੍ਰਾਰਥੀ Resume/ ਵਿੱਦਿਅਕ ਯੋਗਤਾ ਦੇ ਦਸਤਾਵੇਜ/ ਅਧਾਰ ਕਾਰਡ/ ਬੈਂਕ ਕਾਪੀ/ ਪਾਸਪੋਰਟ ਸਾਇਜ ਫੋਟੋ/ Driving Licence ਨਾਲ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ ਹੈੱਲਪਲਾਈਨ ਨੰਬਰ 98885-62317, 01633-262317, 9729210975 ਤੇ ਸੰਪਰਕ ਕਰੋ।

Author: Malout Live

Back to top button