ਪੀ.ਸੀ.ਆਰ ਮੋਟਰਸਾਇਕਲ ਵੱਲੋਂ ਸ਼ਹਿਰ ਅੰਦਰ ਰੱਖੀ ਜਾਵੇਗੀ ਚੱਪੇ ਚੱਪੇ ਤੇ ਨਜ਼ਰ- ਸ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ

ਮਲੋਟ: ਮਾਨਯੋਗ ਸ. ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਗੋਰਵ ਯਾਦਵ ਡੀ.ਜੀ.ਪੀ ਪੰਜਾਬ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆ ਸੂਬੇ ਵਿੱਚ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿਮ ਤਹਿਤ ਸ. ਹਰਮਨਬੀਰ ਸਿੰਘ ਗਿੱਲ IPS ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ PCR ਮੋਟਰਸਾਇਕਲ ਅਤੇ ਰੂਲਰ ਰੈਪਿਡ ਵਹੀਕਲਾਂ ਪਰ ਪੁਲਿਸ ਮੁਲਾਜਮਾਂ ਨੂੰ ਜਿਲ੍ਹਾ ਪੁਲਿਸ ਹੈੱਡਕੁਆਰਟਰ ਬੁਲਾ ਕੇ ਉਨ੍ਹਾਂ ਨੂੰ ਸ਼ਹਿਰ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਸ. ਹਰਮਨਬੀਰ ਸਿੰਘ IPS ਐੱਸ.ਐੱਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ PCR ਮੋਟਰਸਾਇਕਲ ਤੇ ਡਵੀਜਨ ਸ਼੍ਰੀ ਮੁਕਤਸਰ ਸਾਹਿਬ ਵਿੱਚ 10 ਮੋਟਰਸਾਇਲਾਂ ਤੇ ਪੁਲਿਸ ਮੁਲਾਜਮ ਤਇਨਾਤ ਕੀਤੇ ਗਏ, ਡਿਵੀਜ਼ਨ ਮਲੋਟ ਵਿੱਚ 10 ਮੋਟਰਸਾਇਕਲ ਤੇ ਪੁਲਿਸ ਮੁਲਾਜ਼ਮ ਅਤੇ ਗਿੱਦੜਬਾਹਾ ਡੀਵਜ਼ਨ 06 PCR ਮੋਟਰਸਾਇਕਲਾਂ ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਨ੍ਹਾਂ PCR ਮੋਟਰਸਾਇਕਲਾਂ ਤੇ 45 ਸਾਲ ਤੋਂ ਘੱਟ ਉਮਰ ਵਾਲੇਐਕਟਿਵ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਬੀਟ ਵਾਇਜ਼ ਵੰਡਿਆ ਗਿਆ ਜੋ ਰਾਤ 08:00 ਵਜੇ ਤੋਂ ਸਵੇਰੇ 08:00 ਵਜੇ ਤੱਕ ਅਤੇ

ਸਵੇਰੇ 08:00 ਵਜੇ ਤੋਂ ਰਾਤ 08:00 ਵਜੇ ਤੱਕ 24 ਘੰਟੇ ਸ਼ਿਫਟ ਵਾਇਜ਼ ਆਪਣੀ ਡਿਊਟੀ ਕਰਦੇ ਰਹਿਣਗੇ। ਇਹਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਬੀਟ ਬੂਕਾਂ ਮੁਹੱਈਆ ਕਰਵਾਈਆ ਗਈਆ ਹਨ। ਉਸ ਬੀਟ ਦੀ ਸਾਰੀ ਜਾਣਕਾਰੀ ਇਨ੍ਹਾਂ ਬੀਟ ਬੁੱਕਾਂ ਵਿੱਚ ਦਿੱਤੀ ਹੋਈ ਹੈ, ਜਿਵੇ ਕਿ ਧਾਰਮਿਕ ਸਥਾਨ, ਰਾਜਨੀਤਿਕ ਪਾਰਟੀ ਵਿਧਾਇਕਾਂ ਦੇ ਨਾਮ, ਪੁਲਿਸ ਅਫਸਰ, ਐੱਮ.ਸੀ ਤੇ ਹੋਰ ਵੀ ਬਰੀਕੀ ਦੀ ਜਾਣਕਾਰੀ ਦਿੱਤੀ ਗਈ ਹੈ। ਇਸੇ ਨਾਲ ਹੀ ਜਿਲ੍ਹਾ ਅੰਦਰ 10 ਰੂਲਰ ਰੈਪਿਡ ਚਾਰ ਪਹੀਆ ਵਹੀਕਲ ਤਇਨਾਤ ਕੀਤੇ ਗਏ ਇਨ੍ਹਾਂ 10 ਚਾਰ ਪਹੀਆ ਵਹੀਕਲਾਂ ਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਆਪਣੀ ਡਿਊਟੀ ਦੌਰਾਨ 03-03 ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ, ਜਿਨ੍ਹਾਂ ਤੇ ਦਿਨ ਸਮੇਂ ਇੱਕ ਇੱਕ ਮਹਿਲਾ ਪੁਲਿਸ ਮੁਲਾਜ਼ਮ ਵੀ ਤਾਇਨਾਤ ਰਹਿਣਗੀਆ ਅਤੇ ਇਨ੍ਹਾਂ 10 ਰੂਲਰ ਰੈਪਿਡ ਵਹੀਕਲ ਥਾਣਿਆਂ ਦੇ ਨਾਲ ਰੂਲਰ ਪਿੰਡਾਂ ਵਿੱਚ ਜਰੂਰਤ ਸਮੇਂ ਪਹੁੰਚ ਕਰਨਗੀਆ ਮੁੱਖ ਸੜਕਾਂ ਤੇ ਪੈਟਰੋਲਿੰਗ ਕਰਦੀਆ ਰਹਿਣਗੀਆਂ ਤੇ ਹਾਈ ਅਲਰਟ ਸਮੇਂ ਇਨ੍ਹਾਂ ਪੀ.ਸੀ.ਆਰ ਮੋਟਰਸਾਇਕਲਾਂ ਅਤੇ ਰੂਲਰ ਰੈਪਿਡ ਵਹੀਕਲਾਂ ਨਾਲ 30 ਨਾਕੇ ਲਗਾਕੇ ਏਰੀਏ ਨੂੰ ਸੀਲ ਕੀਤਾ ਜਾ ਸਕਦਾ ਹੈ। ਇਸ ਮੌਕੇ ਇਸ ਐੱਸ.ਐੱਸ.ਪੀ ਵੱਲੋਂ ਹਰੀ ਝੰਡੀ ਦੇ ਕੇ PCR ਮੋਟਰ ਸਾਇਕਲ ਅਤੇ ਰੈਪਿਡ ਰੂਲਰ ਵਹੀਕਲਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੀ ਕੁਲਵੰਤ ਰਾਏ ਐੱਸ.ਪੀ (ਐੱਚ), ਸ. ਅਵਤਾਰ ਸਿੰਘ ਡੀ.ਐੱਸ.ਪੀ.(ਐੱਚ), ਐੱਸ.ਆਈ ਰਵਿੰਦਰ ਕੌਰ ਇੰਚ. ਜਿਲ੍ਹਾ ਟ੍ਰੈਫਿਕ , ਐੱਸ.ਆਈ ਦਵਿੰਦਰ ਸਿੰਘ, ਏ.ਐੱਸ.ਆਈ ਰਘਬੀਰ ਸਿੰਘ, ਏ.ਐੱਸ.ਆਈ ਲਵਪ੍ਰੀਤ ਸਿੰਘ ਹਾਜ਼ਿਰ ਸਨ। Author: Malout Live