ਜਿਲ੍ਹਾ ਪ੍ਰੋਗਰਾਮ ਅਫਸਰ ਦੇ ਨਿਰਦੇਸ਼ਾ ਤੇ ਪਿੰਡ ਮਿੱਡੂਖੇੜਾ ਵਿਖੇ ਅਨੀਮਿਆ ਮੁਕਤ ਪੰਜਾਬ ਤਹਿਤ ਸਕਰੀਨਿੰਗ ਕੈਂਪ ਲਗਾਇਆ ਗਿਆ

ਮਲੋਟ (ਲੰਬੀ): ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਪੰਕਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਲੰਬੀ ਅਤੇ CDPO ਸ਼੍ਰੀਮਤੀ ਰਣਜੀਤ ਕੌਰ ਦੀ ਯੋਗ ਅਗਵਾਈ ਵਿੱਚ ਪਿੰਡ ਮਿੱਡੂਖੇੜਾ ਵਿਖੇ ਅਨੀਮਿਆ ਮੁਕਤ ਪੰਜਾਬ ਤਹਿਤ ਸਕਰੀਨਿੰਗ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਗਰਭਵਤੀ ਔਰਤਾਂ, ਦੁੱਧ ਪਿਲਾਉ ਮਾਵਾਂ ਤੇ ਕਿਸ਼ੋਰੀਆ ਨੇ ਭਾਗ ਲਿਆ। ਇਸ ਮੌਕੇ ਸੁਪਰਵਾਈਜ਼ਰ ਸ਼੍ਰੀਮਤੀ ਗੁਰਪਾਲ ਕੌਰ ਲੁਹਾਰਾ ਵੱਲੋਂ ਅਨੀਮਿਆ ਦੀ ਰੋਕਥਾਮ ਲਈ ਅਤੇ

ਉਹਨਾਂ ਨੂੰ ਸਹੀ ਖ਼ੁਰਾਕ ਖਾਣ ਅਤੇ ਘਰਾਂ ਵਿੱਚ ਨਿਊਟਰੀ ਗਾਰਡਨ ਲਗਾਉਂਣ ਦੀ ਗੱਲ ਕਹੀ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਖੂਨ ਚੈੱਕ ਕਰਕੇ ਆਇਰਨਅਲਬੈਂਡਾਜ਼ੋਲ ਤੇ ਕੈਲਸ਼ੀਅਮ ਦੀਆ ਗੋਲੀਆਂ ਦਿੱਤੀਆਂ ਗਈਆਂ। ਇਸ ਮੌਕੇ ਹੈਲਥ ਸਟਾਫ਼ ਨੈਨਸੀ ਤੇ ਪਵਨ ਕੁਮਾਰ ਆਂਗਣਵਾੜੀ ਵਰਕਰ ਅਮਰਜੀਤ ਕੌਰ, ਰਾਜਵਿੰਦਰ ਕੌਰ, ਮਹਿੰਦਰ ਕੌਰ, ਸਰਪੰਚ ਕਰਮਜੀਤ ਕੌਰ, ਮਨਪ੍ਰੀਤ ਸਿੰਘ ਦਾ ਵਿਸ਼ੇਸ ਯੋਗਦਾਨ ਰਿਹਾ। Author: Malout Live