ਓਰੈਕਲ ਇੰਟਰਨੈਸ਼ਨਲ ਸਕੂਲ ਵੱਲੋਂ 22 ਦਸੰਬਰ ਨੂੰ ਕੱਢੀ ਜਾਵੇਗੀ ਧੰਨ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਦੇ ਰੂਪ ਵਿੱਚ ਵਿਰਾਗਮਈ ਯਾਤਰਾ

ਮਲੋਟ: ਮਲੋਟ ਦੀ ਨਾਮਵਰ ਸੰਸਥਾ ਓਰੈਕਲ ਇੰਟਰਨੈਸ਼ਨਲ ਸਕੂਲ ਜਿਸਦਾ ਟੀਚਾ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਮੇਸ਼ਾਂ ਗੁਰਬਾਣੀ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ, ਵੱਲੋਂ ਧੰਨ-ਧੰਨ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜਾਦਿਆਂ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਰਾਗਮਈ ਯਾਤਰਾ ਦਾ ਆਯੋਜਨ ਨਗਰ ਕੀਰਤਨ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ। ਇਹ ਯਾਤਰਾ 22 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ (ਬਠਿੰਡਾ ਚੌਂਕ)

ਤੋਂ ਸ਼ੁਰੂ ਹੋ ਕੇ ਦਾਨੇਵਾਲਾ ਚੌਂਕ ਤੱਕ ਜਾਵੇਗੀ ਅਤੇ ਸਮਾਪਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ (ਬਠਿੰਡਾ ਚੌਕ) ਤੇ ਹੋਵੇਗੀ। ਸਕੂਲ ਦੇ ਚੇਅਰਮੈਨ ਸਾਹਿਬ ਸਿੰਘ, ਪ੍ਰਿੰਸੀਪਲ ਮਨੀ ਤੁਲੀ ਅਤੇ ਡਾ. ਸੁਖਦੇਵ ਸਿੰਘ ਗਿੱਲ ਵੱਲੋਂ ਸੰਗਤਾਂ ਨੂੰ ਇਸ ਵਿਰਾਗਮਈ ਯਾਤਰਾ (ਨਗਰ ਕੀਰਤਨ) ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ 85868-84737, 98033-09898 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। Author: Malout Live