District NewsMalout News

ਹੁਣ ਰੇਲਵੇ ਕਰਮਚਾਰੀ ਮੋਬਾਇਲ ਐਪ ਰਾਹੀਂ ਅਪਲਾਈ ਕਰ ਸਕਣਗੇ ਛੁੱਟੀ ਲਈ ਅਰਜੀ

ਮਲੋਟ (ਪੰਜਾਬ, ਇੰਡੀਆ): ਰੇਲਵੇ ਬੋਰਡ ਨੇ ਆਪਣੀ Mobile App ਰਾਹੀ ਐੱਚ.ਆਰ.ਐੱਮ.ਐੱਸ. (ਮਨੁੱਖੀ ਸੰਸਾਧਨ ਪ੍ਰਬੰਧਨ ਪ੍ਰਣਾਲੀ) ਦੇ ਛੁੱਟੀ ਮਡਿਊਲ ਵਿੱਚ ਬਦਲਾਅ ਕਰ ਕੇ ਕਰਮਚਾਰੀਆਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦਿੱਤਾ ਹੈ। ਇਹ ਮਡਿਊਲ 1 ਅਗਸਤ, 2023 ਨੂੰ ਛੁੱਟੀ ਦੀ ਪ੍ਰਕਿਰਿਆ ਨੂੰ ਡਿਜੀਟਲ ਕਰਨ ਲਈ ਲਾਂਚ ਕੀਤਾ ਗਿਆ ਸੀ। ਹੁਣ ਇਸ ਮੋਬਾਈਲ ਐਪਲੀਕੇਸ਼ਨ (ਐਪ) ਰਾਹੀਂ ਕਰਮਚਾਰੀਆਂ ਨੂੰ ਛੁੱਟੀ ਲਈ ਅਰਜ਼ੀ ਦੇਣ ਦੀ ਸਹੂਲਤ ਦਿੱਤੀ ਗਈ ਹੈ। ਰੇਲਵੇ ਬੋਰਡ ਵੱਲੋਂ 4 ਨਵੰਬਰ, 2023 ਨੂੰ

ਸਾਰੇ ਰੇਲਵੇ ਜ਼ੋਨਾਂ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਕਿ ਕਰਮਚਾਰੀਆਂ ਲਈ ਯੂਜਰ ਇੰਟਰਫੇਸ ਨੂੰ ਹੋਰ ਵਧੀਆ ਬਣਾਉਣ ਲਈ ਐੱਚ.ਆਰ.ਐੱਮ.ਐੱਸ ਦੇ ਮੋਬਾਇਲ ਐਪ ਵਿੱਚ ਕੁੱਝ ਖਾਸ ਕਿਸਮ ਦੀਆਂ ਛੁੱਟੀਆਂ ਲਈ ਅਰਜ਼ੀ ਦੇਣ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਤੇ ਸਾਰੇ ਜ਼ੋਨਾਂ ਨੂੰ ਇੱਕ ਵੱਖਰੇ ਪੱਤਰ ‘ਚ ਬੋਰਡ ਨੇ ਛੁੱਟੀ ਪ੍ਰਬੰਧਨ ਕਾਰਜਾਂ ਨੂੰ ਸੁੰਚਾਰੂ ਬਣਾਉਣ ਅਤੇ ਐੱਚ.ਆਰ.ਐੱਮ.ਐੱਸ ਐਪ ਰਾਹੀਂ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਦਾ ਲੇਖਾ-ਜੋਖਾ ਅਪਡੇਟ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ।

Author: Malout Live

Back to top button