Malout News

NRI ਪਰਿਵਾਰ ਦੇ ਬਜ਼ੁਰਗ ਨਾਲ ਗੁਆਂਢੀ ਨੇ ਮਾਰੀ ਠੱਗੀ

ਮਲੋਟ:- ਮਲੋਟ ਦੇ ਨੇੜਲੇ ਪਿੰਡ ਕਰਮਗੜ੍ਹ ਦੇ ਇਕ ਬਜ਼ੁਰਗ ਨਾਲ ਗੁਆਂਢੀ ਲੜਕੇ ਵਲੋਂ 13 ਲੱਖ ਰੁਪਏ ਦੇ ਕਰੀਬ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਬੰਧੀ ਬਜ਼ੁਰਗ ਗੁਰਬਖਸ਼ ਸਿੰਘ ਨੇ ਕਬਰਵਾਲਾ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸਦੇ ਦੋ ਲੜਕੇ ਹਨ, ਜਿਨ੍ਹਾਂ ‘ਚੋਂ ਇਕ ਵੱਖਰਾ ਰਹਿੰਦਾ ਹੈ ਅਤੇ ਇਕ ਕੈਨੇਡਾ ਰਹਿੰਦਾ ਹੈ। ਉਨ੍ਹਾਂ ਦੇ ਪਰਿਵਾਰ ਦੇ ਬਾਕੀ ਦੇ ਮੈਂਬਰ ਬਾਹਰਲੇ ਦੇਸ਼ ‘ਚ ਹੀ ਰਹਿੰਦੇ ਹਨ। ਉਹ ਇੱਥੇ ਸਾਰੀ ਜ਼ਮੀਨ ਦੀ ਸਾਂਭ-ਸੰਭਾਲ ਕਰਦਾ ਹੈ। ਬਜ਼ੁਰਗ ਨੇ ਦੱਸਿਆ ਕਿ ਉਸਦਾ ਇਕ ਖਾਤਾ ਐਕਸਿਸ ਬੈਂਕ ਬੁਰਜ ਸਿੱਧਵਾਂ ‘ਚ ਹੈ। ਉਨ੍ਹਾਂ ਦੇ ਗੁਆਂਢ ‘ਚ ਰਹਿੰਦਾ ਲੜਕਾ ਉਸਦੀ ਚੈੱਕ ਬੁੱਕ ਉਸਦੇ ਘਰ ਦੀ ਅਲਮਾਰੀ ‘ਚੋਂ ਚੋਰੀ ਕਰ ਕੇ ਲੈ ਗਿਆ, ਜਿਸ ਨੇ ਜਾਅਲੀ ਦਸਤਖਤ ਕਰਕੇ ਉਸ ਦੇ ਖਾਤਿਆਂ ‘ਚੋਂ 9 ਲੱਖ ਰੁਪਏ ਕਢਵਾ ਲਏ। ਉਸਨੂੰ ਇਸ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਕਰੀਬ 10 ਦਿਨ ਬਾਅਦ ਉਪਰੋਕਤ ਬੈਂਕ ਜਿਸ ਵਿਚ ਉਸਦਾ ਖਾਤਾ ਹੈ, ਦਾ ਮੈਨੇਜਰ ਆ ਕੇ ਕਹਿਣ ਲੱਗਾ ਕਿ ਤੁਸੀਂ ਆਪਣੇ ਖਾਤੇ ‘ਚ ਪੈਸੇ ਦੁਬਾਰਾ ਜਮ੍ਹਾ ਕਰਵਾਉ। ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਗੁਆਂਢੀ ਲੜਕਾ ਨੇ ਉਸਦੇ ਖਾਤੇ ‘ਚੋਂ 9 ਲੱਖ ਕਢਵਾ ਕੇ ਲੈ ਗਿਆ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਮਲੋਟ ਬੈਂਕ ਦੇ ਇਕ ਕਰਮਚਾਰੀ ਦੀ ਮਿਲੀਭੁਗਤ ਨਾਲ ਹੋਇਆ ਹੈ। ਉਸਦਾ ਕਹਿਣਾ ਹੈ ਕਿ ਉਸਦਾ ਖਾਤਾ ਬੁਰਜ ਸਿੱਧਵਾਂ ਬਰਾਂਚ ‘ਚ ਹੈ ਅਤੇ ਮਲੋਟ ‘ਚ ਉਸਦੇ ਪੈਸੇ ਨਿਕਲਣ ਵੇਲੇ ਬੈਂਕ ਨੂੰ ਇਸ ਸਬੰਧੀ ਉਸਨੂੰ ਸੂਚਿਤ ਕਰਨਾ ਚਾਹੀਦਾ ਸੀ। ਇਸ ਤੋਂ ਇਲਾਵਾ ਉਸਦਾ ਇਕ ਖਾਤਾ ਮਲੋਟ ਐੱਚ. ਡੀ. ਐੱਫ. ਸੀ. ‘ਚ ਹੈ, ਜਿਸ ‘ਚ 4 ਲੱਖ 41 ਹਜ਼ਾਰ ਰੁਪਏ ਸੀ ਅਤੇ ਹੁਣ ਸਿਰਫ 41 ਹਜ਼ਾਰ ਬਕਾਇਆ ਹੈ ਪਰ ਐਤਵਾਰ ਹੋਣ ਕਰ ਕੇ ਉਸ ਬਾਰੇ ਪਤਾ ਨਹੀਂ ਲੱਗ ਰਿਹਾ। ਇਸ ਸਬੰਧੀ ਐਤਵਾਰ ਹੋਣ ਕਰਕੇ ਬੈਂਕ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਰਿਹਾ, ਜਦਕਿ ਕਬਰਵਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਦਰਬਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਗੁਆਂਢੀ ਲੜਕੇ ਨੂੰ ਸੱਦਿਆ ਸੀ ਪਰ ਉਹ ਘਰ ਤੋਂ ਗਾਇਬ ਹੈ। ਇਸ ਲਈਪੁਲਿਸ ਇਸ ਮਾਮਲੇ ‘ਤੇ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

Back to top button