District NewsMalout News

ਸਰਕਾਰੀ ਹਾਈ ਸਕੂਲ ਕਰਮਗੜ੍ਹ ਵਿਖੇ ਵੱਖਰੇ ਅੰਦਾਜ਼ ਵਿੱਚ ਮਨਾਇਆ ਗਿਆ ‘ਮਾਂ ਦਿਵਸ’

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਹਾਈ ਸਕੂਲ ਕਰਮਗੜ੍ਹ ਵਿਖੇ ਮਾਂ ਦੀਆਂ ਕੁਰਬਾਨੀਆਂ ਅਤੇ ਤਿਆਗ ਨੂੰ ਨਮਨ ਕਰਨ ਲਈ ‘ਮਾਂ ਦਿਵਸ’ ਕੁਝ ਵੱਖਰੇ ਅੰਦਾਜ਼ ਵਿੱਚ ਮਨਾਇਆ ਗਿਆ। ਇਸ ਦਿਨ ਬੱਚਿਆਂ ਦੀਆਂ ਮਾਤਾਵਾਂ ਲਈ ਵੱਖ-ਵੱਖ ਪ੍ਰਤਿਯੋਗਿਤਾਵਾਂ ਜਿਵੇਂ ਮਟਕਾ ਸਜਾਉਣਾ, ਸੈਲਫੀ ਸਟੈਂਡ ਮੇਕਿੰਗ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਵੱਧ ਰੁੱਖ ਲਗਾਉਣ ਲਈ ਪ੍ਰਤਿਯੋਗਿਤਾ ਕਰਵਾਈ ਗਈ। ਇਸ ਤੋਂ ਇਲਾਵਾ ਮਨੋਰੰਜਨ ਦੇ ਲਈ ਬੱਚਿਆਂ ਤੇ ਉਹਨਾਂ ਦੀਆਂ ਮਾਤਾਵਾਂ ਨੂੰ ਇਨਾਮ ਵੱਜੋਂ ਘਰ ਦਾ ਸਮਾਨ ਰਾਸ਼ਨ ਵੰਡਿਆ ਗਿਆ।

ਇਸ ਤੋਂ ਇਲਾਵਾ ਸਮੁੱਚੇ ਪ੍ਰੋਗਰਾਮ ਦੇ ਆਧਾਰ ਤੇ ਮੰਜੂ ਰਾਣੀ ‘ਮਦਰ ਆਫ ਦਾ ਡੇਅ’ ਪੁਰਸਕਾਰ ਨਾਲ ਸਨਮਾਨਿਤ ਹੋਈ। ਇਸ ਮੌਕੇ ਐੱਸ.ਐਮ.ਸੀ ਚੇਅਰਮੈਨ ਮਾਇਆ ਦੇਵੀ, ਸੰਤੋਸ਼ ਰਾਣੀ, ਰੂਬੀ, ਸੁਖਦੀਪ ਕੌਰ, ਕੁਲਵੰਤ ਕੌਰ, ਮਾਇਆ, ਰਜੇਸ਼ਵਰੀ, ਸੁਮਨ ਆਦਿ ਮੌਜੂਦ ਸਨ। ਮੁੱਖ ਅਧਿਆਪਕਾ ਸ੍ਰੀਮਤੀ ਡਿੰਪਲ ਵਰਮਾ ਨੇ ਸਮੂਹ ਸਟਾਫ਼ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਭ ਦਾ ਧੰਨਵਾਦ ਕੀਤਾ।

Author : Malout Live

Back to top button