Malout News

ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ, ਸਕੂਲ, ਮਲੋਟ ਵਿਖੇ ਮਾਡਲ ਅਤੇ ਪ੍ਰੋਜੈਕਟ ਮੇਲਾ ਲਗਾਇਆ

ਮਲੋਟ:- ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ, ਸਕੂਲ, ਮਲੋਟ ਵਿੱਚ ਪ੍ਰਿ: ਮੈਡਮ ਅਮਰਜੀਤ ਨਰੂਲਾ ਜੀ ਦੀ ਸੁਚੱਜੀ ਅਗਵਾਈ ਹੇਠ ਮਾਡਲ ਅਤੇ ਪ੍ਰੋਜੈਕਟ ਮੇਲਾ ਲਗਾਇਆ ਗਿਆ । ਜਿਸ ਵਿੱਚ ਸੰਸਥਾਂ ਦੇ 8ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲੈਦਿਆ ਸਾਇੰਸ, ਕਾਮਰਸ, ਆਰਟਸ ਅਤੇ ਹੋਰ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਡਲ, ਚਾਰਟ ਅਤੇ ਕਿਰਿਆਵਾਂ ਤਿਆਰ ਕੀਤੀਆਂ ਇਸ ਮੇਲੇ ਵਿੱਚ ਲਗਭਗ 250 ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਤੇ ਰਿਟਾਇਰਡ ਪ੍ਰੋਫੈਸਰ ਸ਼੍ਰੀ ਵਾਈ. ਪੀ. ਮੱਕੜ, ਡਾਂ. ਰਜਿੰਦਰ ਉੱਪਲ, ਸ਼੍ਰੀ ਖੇਮ ਰਾਜ, ਪ੍ਰਿ: ਸ਼੍ਰੀ ਵਿਜੈ ਗਰਗ, ਸ਼੍ਰੀ ਰਾਜ ਕੁਮਾਰ, ਸ਼੍ਰੀ ਗੁਰਦੀਪ ਲਾਲ, ਮੈਡਮ ਕੇ-ਕੇ ਚਲਾਨਾ, ਸ਼੍ਰੀ ਰਾਜ ਕੁਮਾਰ ਅਤੇ ਸ਼੍ਰੀ ਅਵਿਨਾਸ਼ ਕੁਮਾਰ ਜੀ ਵਰਗੇ ਵੱਖ- ਵੱਖ ਵਿਸ਼ਾ ਮਾਹਿਰਾ ਨੇ ਆਪਣੀਆ ਪਾਰਖੂ ਨਜ਼ਰਾ ਨਾਲ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਦੇ ਤਿਆਰ ਕੀਤੇ ਮਾਡਲ ਅਤੇ ਕਿਰਿਆਵਾ ਨੂੰ ਬਹੁਤ ਹੀ ਬਾਰੀਕੀ ਦੇ ਨਾਲ ਪਰਖਦਿਆ ਆਪਣੀ ਜੱਜਮੈਂਟ ਦਿੱਤੀ । ਇਸ ਮੌਕੇ ਤੇ ਫੈਸਰ ਵਾਈ. ਪੀ. ਮੱਕੜ ਜੀ ਨੇ ਆਪਣੇ ਸੰਦੇਸ਼ ਵਿੱਚ ਬੱਚਿਆਂ ਨੂੰ ਆਪਣੀ ਜਿੰਦਗੀ ਵਿੱਚ ਇੱਕ ਟੀਚਾ ਨਿਰਧਾਰਿਤ ਕਰਕੇ ਚੱਲਣ ਸੰਬੰਧੀ ਬਹੁਤ ਹੀ ਪ੍ਰੇਰਣਾਦਾਇਕ ਸ਼ਬਦਾ ਵਿੱਚ ਵਿਸਥਾਰ ਨਾਲ ਸਮਝਾਇਆਂ ਅਤੇ ਕਿਹਾ ਕਿ ਅਜਿਹੇ ਮੇਲਿਆ ਰਾਹੀ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆ ਸੰਬੰਧੀ ਕਿਰਿਆਵਾ ਬੜੀ ਹੀ ਅਸਾਨੀ ਨਾਲ ਸਮਝ ਆ ਜਾਦੀਆਂ ਹਨ। ਮੈਡਮ ਸੋਨਿਆ ਸ਼ਰਮਾ ਜੀ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਤਹਿ ਦਿਲੋ ਸਵਾਗਤ ਕਰਦੇ ਹੋਏ ਸਕੂਲ ਵਿੱਚ ਚਲ ਰਹੀਆ ਵੱਖ ਵੱਖ ਗਤੀ ਵਿਧੀਆ ਬਾਰੇ ਜਾਣੂ ਕਰਵਾਇਆ।ਮੈਡਮ ਕੁਲਦੀਪ ਕੌਰ ਨੇ ਪ੍ਰਬੰਧਕ ਕਮੇਟੀ ਪ੍ਰਿ: ਮੈਡਮ ਅਮਰਜੀਤ ਨਰੂਲਾ ਸਟਾਫ਼ ਅਤੇ ਵਿਦਿਆਰਥੀਆਂ ਵੱਲੋ ਸਭ ਦਾ   ਧੰਨਵਾਦ ਕੀਤਾ। ਪ੍ਰਿ: ਮੈਡਮ ਨੇ ਸਾਇੰਸ, ਕਾਮਰਸ, ਆਰਟਸ ਅਤੇ ਸੈਕੰਡਰੀ ਪੱਧਰ ਤੇ ਮਾਡਲ ਤਿਆਰ ਕਰਾਵਾਉਣ ਵਾਲੇ ਸਾਰੇ ਹੀ ਅਧਿਆਪਕਾ ਦੀ ਪ੍ਰਸੰਸਾ ਕਰਦੇ ਹੋਏ ਵਧਾਈ ਦਿੱਤੀ, ਇਹ ਪ੍ਰਦਰਸ਼ਣੀ ਮੇਲਾ ਯਾਦਗਾਰ ਹੋ ਨਿਬੜਿਆ।

Leave a Reply

Your email address will not be published. Required fields are marked *

Back to top button