District NewsMalout News

ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕੇਵਲ ਛਾਬੜਾ ਦੇ ਘਰ ਪਹੁੰਚ ਕੇ ਮਾਤਾ ਜੀ ਨੂੰ ਯਾਦ ਕਰਦਿਆਂ ਦਿੱਤੀ ਸ਼ਰਧਾਂਜਲੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਪ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ਼੍ਰੀ ਮੁਕਤਸਰ ਸਾਹਿਬ ਕੇਵਲ ਛਾਬੜਾ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਮਾਤਾ ਜੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਵਿਚਾਰ ਚਰਚਾ ਕੀਤੀ। ਇਸ ਮੌਕੇ ਸਾਬਕਾ ਸ਼ਹਿਰੀ ਪ੍ਰਧਾਨ ਆਪ ਵਿਕਰਾਂਤ ਖੁਰਾਣਾ ਅਤੇ ਸਾਬਕਾ ਪ੍ਰਧਾਨ ਕਰਮਜੀਤ ਸ਼ਰਮਾ ਨੇ ਪਾਰਟੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ, ਰਾਜ ਸਭਾ ਮੈਂਬਰ ਸ਼੍ਰੀ ਸੰਦੀਪ ਪਾਠਕ ਜੀ ਦਾ ਧੰਨਵਾਦ ਕੀਤਾ,

ਜਿਨ੍ਹਾਂ ਨੇ ਇੱਕ ਬਹੁਤ ਪੜ੍ਹਿਆ ਲਿਖਿਆ ਉਮੀਦਵਾਰ ਫਿਰੋਜ਼ਪੁਰ ਹਲਕੇ ਨੂੰ ਦਿੱਤਾ ਅਤੇ ਵਿਸ਼ਵਾਸ਼ ਦਵਾਇਆ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਯੋਗ ਅਗਵਾਈ ਹੇਠ ਹਲਕਾ ਮਲੋਟ ਤੋਂ ਵੱਡੀ ਗਿਣਤੀ ‘ਚ ਵੋਟਾਂ ਪਵਾਕੇ ਬਰਾੜ ਸਾਬ੍ਹ ਨੂੰ ਲੋਕ ਸਭਾ ‘ਚ ਪਹੁੰਚਾਵਾਂਗੇ। ਇਸ ਮੌਕੇ ਹਰਪ੍ਰੀਤ ਸਿੰਘ ਵਾਈਸ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮਲੋਟ, ਸੰਦੀਪ ਸ਼ਰਮਾ ਮੁਕਤਸਰ ਅਤੇ ਜੋਨੀ ਜੁਨੇਜਾ ਹਾਜ਼ਿਰ ਸਨ।

Author : Malout Live

Back to top button