District NewsMalout News
ਜੀ.ਐੱਨ.ਡੀ ਪਬਲਿਕ ਸਕੂਲ ਛਾਪਿਆਂਵਾਲੀ ਵਿਖੇ ਸਾਵਣ ਦੇ ਮਹੀਨੇ ਵਿੱਚ ਕਰਵਾਇਆ ਗਿਆ ਮਹਿੰਦੀ ਮੁਕਾਬਲਾ
ਮਲੋਟ:- ਅੱਜ ਜੀ.ਐੱਨ.ਡੀ ਪਬਲਿਕ ਸਕੂਲ ਛਾਪਿਆਂਵਾਲੀ ਵਿਖੇ ਸਾਵਣ ਦੇ ਮਹੀਨੇ ਵਿੱਚ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ ਸਾਵਣ ਦੇ ਮਹੀਨੇ ਵਿੱਚ ਜਿੱਥੇ ਮੁਟਿਆਰਾਂ ਪੀਂਘਾਂ ਝੂਟਦੀਆਂ ਹਨ ਤੇ ਗਿੱਧਾ ਪਾ ਕੇ ਸਾਵਣ ਦੇ ਮਹੀਨੇ ਨੂੰ ਮੰਨਾਉਂਦੀਆਂ ਹਨ ਅਤੇ ਮਹਿੰਦੀ ਲਗਾਉਂਦੀਆਂ ਹਨ।
ਹੁਣ ਇਹ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ। ਉੱਥੇ ਅੱਜ ਜੀ.ਐੱਨ.ਡੀ ਪਬਲਿਕ ਸਕੂਲ ਨੇ ਵਿਰਸਾ ਸੰਭਾਲ ਮੁਹਿੰਮ ਦੇ ਤਹਿਤ ਅੱਜ ਲੜਕੀਆਂ ਨੂੰ ਮਹਿੰਦੀ ਮੁਕਾਬਲਾ ਕਰਵਾ ਕੇ ਵਿਰਸੇ ਪ੍ਰਤੀ ਜਾਗਰੂਕ ਕੀਤਾ।
Author: Malout Live