ਮਨਿੰਦਰ ਸਿੰਘ ਸਿਕੰਦਰ ਨੇ ਅਰਧ ਸ਼ਹਿਰੀ ਉਪ-ਮੰਡਲ ਮਲੋਟ ਦਾ ਸੰਭਾਲਿਆ ਅਹੁਦਾ

ਮਲੋਟ:- ਬਿਜਲੀ ਵਿਭਾਗ ਅਰਧ ਸ਼ਹਿਰੀ ਉਪ-ਮੰਡਲ ਮਲੋਟ ਦੇ ਐੱਸ.ਡੀ.ਓ ਦਾ ਤਬਾਦਲਾ ਹੋਣ ਤੋਂ ਬਾਅਦ ਮਨਿੰਦਰ ਸਿੰਘ ਸਿਕੰਦਰ ਨੇ ਅਰਧ ਸ਼ਹਿਰੀ ਖੇਤਰ ਦਾ ਬਤੌਰ ਐੱਸ.ਡੀ.ਓ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਮਲੋਟ ਲਾਈਵ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਡਾ ਮੁੱਢਲਾ ਫਰਜ਼ ਖਪਤਕਾਰਾਂ ਨੂੰ ਚੰਗੀਆ ਸੇਵਾਵਾਂ ਦੇਣਾ ਹੈ।                              

ਬਿਜਲੀ ਚੋਰੀ ਤੇ ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਅਗਰ ਕੋਈ ਵੀ ਖਪਤਕਾਰ ਬਿਜਲੀ ਚੋਰੀ ਕਰਦਾ ਫੜ੍ਹਿਆ ਜਾਂਦਾ ਹੈ ਤਾਂ ਬਿਜਲੀ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਅਗਰ ਕਿਸੇ ਖਪਤਕਾਰ ਨੂੰ ਬਿਜਲੀ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਸਮੱਸਿਆ ਸੰਬੰਧੀ ਸਿੱਧਾ ਦਫਤਰ ਆ ਕੇ ਮੈਨੂੰ ਵੀ ਮਿਲ ਸਕਦਾ ਹੈ। Author : Malout Live