Malout News

ਗੌਰਮਿੰਟ ਟੀਚਰ ਯੂਨੀਅਨ ਦੀ ਬਲਾਕ ਮਲੋਟ ਦੀ ਮੀਟਿੰਗ ਦੌਰਾਨ ਜਥੇਬੰਦੀ ਦਾ ਵਿਸਥਾਰ ,ਅਗਲੇਰੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ

ਮਲੋਟ :- ਗੌਰਮਿੰਟ ਟੀਚਰ ਯੂਨੀਅਨ ਪੰਜਾਬ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਅਮਰੀਕ ਸਿੰਗ ਕਾਲੜਾ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਸਥਾਨਕ ਸਕੂਲ ਵਿੱਚ ਹੋਈ ਜਿਸ ਵਿੱਚ ਜਥੇਬੰਦੀ ਦੇ ਵੱਖ ਵੱਖ ਆਗੂਆ ਨੇ ਭਾਗ ਲੈਂਦਿਆ ਹੋਇਆ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤਹਿਤ ਭਵਿੱਖ ਵਿੱਚ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਕੀਤੇ ਜਾਣ ਵਾਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਨਵ-ਨਿਯੁਕਤ ਜਿਲ੍ਹਾ ਪ੍ਰਧਾਨ ਮਨੋਹਰ ਲਾਲ ਸ਼ਰਮਾ ਅਤੇ ਬਲਦੇਵ ਸਿੰਘ ਸਾਹੀਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਸਰਪ੍ਰਸਤ, ਬਿਕਰਮਜੀਤ ਸਿੰਘ ਸੰਧੂ ਬਲਾਕ ਪ੍ਰਧਾਨ ਦੋਦਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਮੌਕੇ ਜਥੇਬੰਦੀ ਦੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਬਲਾਕ ਮੀਤ ਪ੍ਰਧਾਨ ਵਜੋਂ ਕੰਵਰਜੀਤ ਸਿੰਘ ਅਤੇ ਗੁਰਤੇਜ ਸਿੰਘ, ਪਵਨ ਕੁਮਾਰ, ਰਜਿੰਦਰ ਕੁਮਾਰ  ਜਿਲ੍ਹਾ ਕਮੇਟੀ ਮੈਂਬਰ, ਹਰਜਿੰਦਰ ਸਿੰਘ ਪ੍ਰੈਸ ਸਕੱਤਰ, ਬਲਾਕ ਸਕੱਤਰ ਵਜੋਂ ਨਿਤਿਨ ਕੁਮਾਰ, ਸੰਯੁਕਤ ਸਕੱਤਰ ਡਾ. ਹਰੀਭਜਨ ਪ੍ਰਿਆਦਰਸ਼ੀ , ਬਲਾਕ ਕਮੇਟੀ ਮੈਂਬਰ ਸੁਰੇਸ਼ ਕੁਮਾਰ ਸ਼ਰਮਾ, ਰਵਿੰਦਰ ਕੁਮਾਰ ਗਿਰਧਰ, ਅਮਨ ਖੁਰਾਣਾ, ਲਖਵਿੰਦਰ ਸਿੰਘ, ਮੋਹਨ ਲਾਲ ਕਿੰਗਰਾ, ਬਿਕਰਮਜੀਤ ਸਿੰਘ,ਰਾਜ ਕੁਮਾਰ ਨਿਯੁਕਤ ਕੀਤੇ ਗਏ। ਇਸ ਮੌਕੇ ਵਿੱਤ ਸਕੱਤਰ ਪਰਮਜੀਤ ਸਿੰਘ ਮੋਹਲਾਂ ਵੱਲੋਂ ਜਿਲ੍ਹਾ ਟੀਮ ਦਾ ਸੁਆਗਤ ਕਰਦਿਆਂ ਬਲਾਕ ਪੱਧਰ ਤੇ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਥੇਬੰਦੀ ਦੇ ਆਗੂਆਂ ਨੂੰ ਜਾਣੂ ਕਰਵਾਇਆ ਗਿਆ। ਗੌਰਮਿੰਟ ਟੀਚਰ ਯੂਨੀਅਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਮਨੋਹਰ ਲਾਲ ਸ਼ਰਮਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਕੂਲਾਂ ਵਿੱਚ ਚੱਲ ਰਹੀ ਆਨਲਾਈਨ ਪੜਾਈ ਨੇ ਸਿਸਟਮ ਤੇ ਵਿਦਿਆਰਥੀਆਂ ਨੂੰ ਨੀਰਸ ਬਣਾ ਦਿੱਤਾ ਹੈ ਸਿੱਖਿਆ ਵਿਭਾਗ ਅਸਲ ਵਿਦਿਆ ਤੋਂ ਵਿਦਿਆਰਥੀਆਂ ਨੂੰ ਦੂਰ ਲਿਜਾ ਕੇ ਅੰਕੜਿਆਂ ਦਾ ਢਿੱਡ ਭਰ ਰਿਹਾ ਹੈ।

ਇਸ ਮੌਕੇ ਉਨਾਂ ਦੱਸਿਆਂ ਕਿ ਪੰਜਾਬ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਜੱਗ ਜਾਹਰ ਹੋ ਚੁੱਕਿਆ ਹੈ ਨਿੱਤ ਦਿਨ ਦਮਨਕਾਰੀ ਨੀਤੀਆਂ ਤੇ ਸਿੱਖਿਆ ਸਕੱਤਰ ਦੁਆਰਾ ਭੇਜੇ ਜਾ ਰਹੇ ਨਾਦਰਸ਼ਾਹੀ ਫੁਰਮਾਨ ਨੇ ਸਕੂਲ਼ ਅਧਿਆਪਕਾਂ ਨੂੰ ਇੱਕ ਮਸ਼ੀਨ ਦੀ ਤਰਾਂ ਬਣਾ ਦਿੱਤਾ ਹੈ।ਅਗਲੇ ਦਿਨਾ ਵਿੱਚ ਪੰਜਾਬ ਸਰਕਾਰ ਦੁਆਰਾ ਬਜਟ ਪੇਸ਼ ਕੀਤਾ ਜਾ ਰਿਹਾ ਹੈ, ਜੇਕਰ ਸਰਕਾਰ ਨੇ ਮੁਲਾਜ਼ਮ ਹਿੱਤਾਂ ਨੂੰ ਅੱਖੋ ਪਰੋਖੇ ਕਰਨ ਦੀ ਕੋਝੀ ਹਰਕਤ ਕੀਤੀ ਤਾਂ ਵੱਡੇ ਪੱਧਰ ਤੇ ਸਰਕਾਰ ਵਿੱਰੁਧ ਸੰਘਰਸ਼ ਉਲੀਕਿਆ ਜਾਵੇਗਾ ਕਿਉਕਿ ਪਿਛਲੇ ਲੰਬੇ ਸਮੇ ਤੋਂ ਅਧਿਆਪਕਾਂ ਦਾ ਲੱਖਾਂ ਰੁਪਏ ਡੀ.ਏ ਦਾ ਬਕਾਇਆ ਸਰਕਾਰ ਨੱਪੀ ਬੈਠੀ ਹੈ ਉੱਧਰ 4 ਫੀਸਦ ਨਵੀ ਪੈਨਸ਼ਨ ਸਕੀਮ ਤਹਿਤ ਹੋਰ ਜਜੀਆ ਲਗਾ ਦਿੱਤਾ ਗਿਆ ਹੈ।ਇਸ ਦੌਰਾਨ ਜਿਲ੍ਹਾ ਪੱਧਰ ਤੇ ਸਰਕਾਰ ਨੂੰ ਹਲੂਣਾ ਦੇਣ ਲਈ ਲੜੀਵਾਰ ਭੁੱਖ ਹੜਤਾਲ ਸਬੰਧੀ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆ ਗਈਆਂ।ਇਸ ਮੌਕੇ ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ ਅਤੇ ਬਿਰਮਜੀਤ ਸਿੰਘ ਸੰਧੂ ਨੇ ਸਮੂਹ ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ 28 ਤਰੀਕ ਨੂੰ ਚੰਡੀਗੜ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਦੀ ਅਪੀਲ ਵੀ ਕੀਤੀ ਗਈ ਤੇ  ਸਰਕਾਰ ਪਾਸੋ ਉਨਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਤਾਂ ਜੋ ਮੁਲਾਜ਼ਮਾ ਦਾ ਬੁਢਾਪਾ ਸੁਰੱਖਿਅਤ ਹੋ ਸਕੇ।ਇਸ ਮੌਕੇ ਮੀਟਿੰਗ ਵਿੱਚ ਕੁਲਵਿੰਦਰ ਸਿੰਘ ਸਾਬਕਾ ਜਿਲ੍ਹਾ ਪ੍ਰਧਾਨ, ਹੇਮੰਤ ਕਮਰਾ, ਹਰਜਿੰਦਰ ਸਿੰਘ , ਪਵਨ ਮਲੋਟੀਆ, ਸੁਖਦੇਵ ਸਿੰਘ, ਰਮੇਸ਼ ਵਰਮਾ, ਬਲਦੇਵ ਸਿੰਘ ਸਾਹੀਵਾਲ, ਸੰਦੀਪ ਸਿੰਘਦੀਪਕ ਛਾਬੜਾ, ਰਜਿੰਦਰ ਕੁਮਾਰ, ਵਿਕਰਮਜੀਤ ਸਿੰਘ, ਲਛਮਣ ਦਾਸ, ਦਿਲਜੀਤ ਸਿੰਘ, ਸੁਰਿੰਦਰਪਾਲ, ਗੁਰਤੇਜ ਸਿੰਘ, ਮਨੋਜ ਕੁਮਾਰ ,ਸੰਜੀਵ ਕੁਮਾਰ ਹਾਜ਼ਰ ਸਨ।

Leave a Reply

Your email address will not be published. Required fields are marked *

Back to top button