Malout News

ਨਸ਼ੇ ਖਿਲਾਫ ਪੰਜਾਬੀ ਲਘੂ ਫਿਲਮ ”ਗੇਮ ਚਿਟੇ ਦੀ” ਦਾ ਪੋਸਟਰ ਰਿਲੀਜ

ਮਲੋਟ, 22 ਅਗਸਤ (ਆਰਤੀ ਕਮਲ) : ਮਲੋਟ ਅਤੇ ਆਸਪਾਸ ਦੇ ਪਿੰਡਾਂ ਤੋਂ ਨੌਜਵਾਨ ਕਲਾਕਾਰਾਂ ਦੁਆਰਾ ਨਸ਼ੇ ਦੇ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਇਕ ਪੰਜਾਬੀ ਲਘੂ ਫਿਲਮ ”ਗੇਮ ਚਿੱਟੇ ਦੀ” ਦਾ ਨਿਰਮਾਣ ਕੀਤਾ ਹੈ । ਪੇਂਡੂ ਰਿਕਾਰਡਜ਼ ਦੇ ਬੈਨਰ ਹੇਠ ਬਣੀ ਇਹ ਫਿਲਮ 22 ਅਗਸਤ ਸ਼ਾਮ ਨੂੰ ਰਿਲੀਜ ਹੋ ਰਹੀ ਹੈ ਜਦਕਿ ਸ਼ੁੱਕਰਵਾਰ ਦੇਰ ਸ਼ਾਮ ਫਿਲਮ ਦਾ ਪੋਸਟਰ ਰਿਲੀਜ ਕੀਤਾ ਗਿਆ ।

ਫਿਲਮ ਦਾ ਪੋਸਟਰ ਰਿਲੀਜ ਕਰਨ ਅਤੇ ਵਿਸ਼ੇਸ਼ ਤੌਰ ਤੇ ਇਹਨਾਂ ਨੌਜਵਾਨਾਂ ਦੀ ਹੌਂਸਲਾ ਅਫਜਾਈ ਲਈ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ, ਆਰ.ਟੀ.ਆਈ ਹਿਊਮਨ ਰਾਈਟਸ ਦੇ ਜਿਲ•ਾ ਪ੍ਰਧਾਨ ਜੋਨੀ ਸੋਨੀ ਅਤੇ ਮਲੋਟ ਦੇ ਉੱਘੇ ਸੰਗੀਤਕਾਰ ਵਿਨੋਦ ਖੁਰਾਣਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ । ਜਦਕਿ ਉਹਨਾਂ ਨਾਲ ਫਿਲਮ ਦੀ ਪੂਰੀ ਸਟਾਰ ਕਾਸਟ ਚਰਨਜੀਤ ਖੁਰਾਣਾ, ਅੰਕੁਸ਼ ਖੁਰਾਣਾ, ਪਵਨ ਨੰਬਰਦਾਰ, ਚੀਨਾ ਸੋਨੀ, ਕਾਲ਼ੀ ਕਾਠਪਾਲ, ਰਿਦਮ ਖੁਰਾਣਾ, ਰਿਸ਼ਭ ਖੁਰਾਣਾ, ਨਰੇਸ਼ ਚਰਾਇਆ ਅਤੇ ਰੋਬਿਨ ਸ਼ੇਰਗਿੱਲ ਆਦਿ ਮੌਜੂਦ ਸਨ। ਇਸ ਫਿਲਮ ਵਿਚਲੇ ਸਾਰੇ ਹੀ ਕਲਾਕਾਰ ਕਿਸੇ ਵਿਸ਼ੇਸ਼ ਸਿਖਲਾਈ ਪ੍ਰਾਪਤ ਨਾ ਹੋ ਕੇ ਕੇਵਲ ਕਲਾ ਦਾ ਸ਼ੌਂਕ ਰੱਖਣ ਵਾਲੇ ਹਨ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਮਲੋਟ ਦੇ ਆਸ-ਪਾਸ ਇਲਾਕੇ ਵਿੱਚ ਕੀਤੀ ਗਈ । ਅੰਕੁਸ਼ ਖੁਰਾਣਾ ਦੁਆਰਾ ਮੇਨ ਲੀਡ ਰੋਲ ਨਿਭਾਇਆ ਗਿਆ ਹੈ। ਬਾਕੀ ਅਹਿਮ ਭੂਮਿਕਾਵਾਂ ਵਿੱਚ ਮਨਪ੍ਰੀਤ ਕੌਰ, ਪਵਨ ਨੰਬਰਦਾਰ, ਸੋਨੂੰ ਮਾਹੀ, ਗੋਰਾ ਵਿਰਕਾਂ ਵਾਲਾ, ਦੀਪ ਗੁਰੀ ਤੱਪਾ, ਕਿਰਨ ਘਾਰੂ, ਪੰਮੀ ਆਧਨੀਆਂ, ਸੁੱਖ ਰੰਧਾਵਾ, ਗਗਨ ਬਾਲੂ, ਕਰਨ ਬਾਲੂ, ਗੁਰਵਿੰਦਰ ਅਠਵਾਲ, ਗੁਰਜੀਤ ਰੰਧਾਵਾ, ਪਾਰਸ ਪਪਨੇਜਾ, ਯਾਕੂਬ ਭੱਟੀ, ਡਾ. ਮਨੋਹਰ ਲਾਲ ਅਤੇ ਰੋਬਿਨ ਸ਼ੇਰਗਿੱਲ ਹਨ। ਸਟੋਰੀ, ਨਿਰਮਾਤਾ ਅਤੇ ਨਿਰਦੇਸ਼ਕ ਬੀ ਐਸ ਔਲਖ ਹਨ। ਇਸ ਫ਼ਿਲਮ ਦਾ ਮੁੱਖ-ਸੰਦੇਸ਼ ਨੌਜਵਾਨਾਂ ਨੂੰ ਨਸ਼ੇ ਦੇ ਖ਼ਿਲਾਫ਼ ਜਾਗਰੂਕ ਕਰਨਾ ਹੈ।

Leave a Reply

Your email address will not be published. Required fields are marked *

Back to top button