Malout News

ਅਕਾਲੀ ਦਲ ਨੇ ਤੇਲ ਅਤੇ ਬਿਜਲੀ ਬਿੱਲਾਂ ‘ਚ ਵਾਧੇ ਖਿਲਾਫ ਕੀਤਾ ਰੋਸ ਮੁਜਾਹਰਾ

ਮਲੋਟ (ਆਰਤੀ ਕਮਲ):- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਨਵੇਂ ਬਣਾਏ ਸਰਕਲ ਪ੍ਰਧਾਨ ਤੋਂ ਬਾਅਦ ਮਲੋਟ ਵਿਖੇ ਨਵੇਂ ਸਰਕਲ ਪ੍ਰਧਾਨ ਛਬੀਲ ਸਿੰਘ ਵੱਲੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਦੀ ਪ੍ਰੇਰਨਾ ਨਾਲ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ । ਇਸ ਮੌਕੇ ਪ੍ਰਧਾਨ ਛਬੀਲ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਵਿਚ 10-10 ਰੁਪਏ ਘੱਟ ਕਰਨ ਅਤੇ ਬਿਜਲੀ ਬਿੱਲਾਂ ‘ਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਲਿਆ ਜਾਵੇ ।

ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਟੈਕਸਾਂ ਦੇ ਬੋਝ ਤਲੇ ਪੂਰੀ ਤਰਾਂ ਦਬ ਕੇ ਕਰਾਹ ਕਰਾਹ ਕਰ ਰਹੇ ਹਨ ਪਰ ਸੂਬਾ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀ ਸਰਕ ਨਹੀ । ਉਹਨਾਂ ਕਿਹਾ ਕਿ ਸੂਬੇ ਅੰਦਰ ਨਕਲੀ ਸ਼ਰਾਬ ਨਾਲ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਪਰ ਮੁੱਖ ਮੰਤਰੀ ਕੇਵਲ ਗੋਗਲੂਆਂ ਤੋਂ ਮਿੱਟੀ ਝਾੜ ਰਹੇ ਹਨ । ਉਹਨਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਹੱਦੋਂ ਵੱਧ ਚੁੱਕਾ ਹੈ ਪਰ ਸਰਕਾਰ ਬੇਖਬਰ ਹੈ । ਇਸ ਮੌਕੇ ਉਹਨਾਂ ਨਾਲ ਜੱਸਾ ਕੰਗ ਚੇਅਰਮੈਨ, ਜਸਪਾਲ ਜੱਸਾ, ਨਿੱਪੀ ਔਲਖ, ਕੇਵਲ ਐਮਸੀ, ਅਵਤਾਰ ਸਿੰਘ ਪੱਕੀ, ਅਸ਼ੋਕ ਖੁੰਗਰ ਪ੍ਰਧਾਨ, ਮੈਨੇਜਰ ਰਾਜਪ੍ਰੀਤ ਸਿੰਘ, ਅਸ਼ੋਕ ਮਦਾਨ, ਪਰਮਜੀਤ ਸਿੰਘ ਪ੍ਰਧਾਨ, ਅਵਤਾਰ ਸਿੰਘ ਪੱਕੀ, ਕਾਲਾ ਚਾਨਣਾ ਐਮਸੀ, ਭਰਪੂਰ ਠੇਕੇਦਾਰ, ਭੁਪਿੰਦਰ ਸਿੰਘ, ਨੀਟਾ ਸਿਡਾਨਾ,  ਸਾਜਨ ਸਿਡਾਨਾ, ਮੁਖਤਿਆਰ ਸਿੰਘ, ਜੋਗਿੰਦਰ ਸਿੰਘ ਸਮਾਘ, ਸਾਧੂ ਸਿੰਘ ਆਦਿ ਹਾਜਰ ਸਨ ।

Leave a Reply

Your email address will not be published. Required fields are marked *

Back to top button