District NewsMalout News
ਮਲੋਟ ਵਾਸੀ ਡਾ. ਅਜੈ ਪਾਲ ਸਿੰਘ ਦੀ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕ ‘ਅਤਰ ਦੀ ਮਹਿਕ’ ਕੀਤੀ ਗਈ ਲੋਕ ਅਰਪਣ
ਮਲੋਟ: ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਜੈ ਪਾਲ ਸਿੰਘ ਵੱਲੋਂ ਲਿਖੀ ਗਈ ਪੁਸਤਕ ‘ਅਤਰ ਦੀ ਮਹਿਕ’ ਨੂੰ ਲੋਕ ਅਰਪਣ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਏਸ ਤੋਂ ਪਹਿਲਾਂ ਵੀ ਡਾ. ਅਜੈ ਪਾਲ ਸਿੰਘ ਦੀਆਂ ਦੋ ਪੁਸਤਕਾਂ ਤੇ ਹੋਰ ਬਹੁਤ ਸਾਰੇ ਖੋਜ ਆਰਟੀਕਲ ਛਪ ਚੁੱਕੇ ਹਨ, ਜੋ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ।
Author: Malout Live