District NewsMalout News

ਉਪ-ਮੰਡਲ ਮੈਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਲਗਾਈ ਗਈ ਲੋਕ ਅਦਾਲਤ, ਕੇਸਾਂ ਦਾ ਮੌਕੇ ਤੇ ਕੀਤਾ ਨਿਪਟਾਰਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ)- ਸ਼੍ਰੀਮਤੀ ਸਵਰਨਜੀਤ ਕੌਰ, ਪੀ.ਸੀ.ਐੱਸ, ਉਪ-ਮੰਡਲ ਮੈਜਿਸਟਰੇਟ  ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਆਮ ਲੋਕਾਂ ਨੂੰ ਸਮੇਂ-ਸਿਰ ਅਤੇ ਜਲਦੀ ਨਿਆਂ ਦੇਣ ਦੇ ਮਨੋਰਥ ਨਾਲ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਨਿਰਦੇਸ਼ਾਂ ਅਨੁਸਾਰ ਨਿਆਇਕ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਤੇ ਲੋਕ ਅਦਾਲਤਾਂ ਲਗਾਈਆਂ ਜਾਂਦੀਆਂ ਹਨ।

ਮਿਤੀ 14-5-2022 ਨੂੰ ਲਗਾਈਆਂ ਜਾਣ ਵਾਲੀਆਂ ਨੈਸ਼ਨਲ ਲੋਕ ਅਦਾਲਤ ਵਿੱਚ ਉਨ੍ਹਾਂ ਵੱਲੋਂ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਪੋਸਟਸ ਮੈਨਟੀਨੈਂਸ ਐਂਡ ਸੀਨੀਅਰ ਸੀਟੀਜਨ ਐਕਟ ਅਤੇ ਸੀ.ਆਰ.ਪੀ.ਸੀ ਸੈਕਸ਼ਨ 107/151 ਨਾਲ ਸੰਬੰਧਿਤ ਕੇਸਾਂ ਸੰਬੰਧੀ ਲੋਕ ਅਦਾਲਤ ਲਗਾਈ ਅਤੇ ਸੁਣਵਾਈ ਕੀਤੀ ਗਈ। ਇਸ ਮੌਕੇ ਸੰਬੰਧਿਤ ਧਿਰਾਂ ਦੇ ਕੌਂਸਲਰਾਂ ਤੋਂ ਇਲਾਵਾ ਗੁਰਮੀਤ ਪਾਲ ਰੀਡਰ ਅਤੇ ਬਲਰਾਜ ਅਹਿਲਮਦ ਵੀ ਮੌਜੂਦ ਸਨ।

Author : Malout Live

Leave a Reply

Your email address will not be published. Required fields are marked *

Back to top button